ਮੇਰਠ— ਸੋਮਵਾਰ ਨੂੰ ਦਲਿਤ ਸੰਗਠਨਾਂ ਦੇ ਭਾਰਤ ਬੰਦ ਦੌਰਾਨ ਮੱਧ ਪ੍ਰਦੇਸ਼ 'ਚ ਵਿਆਪਕ ਹਿੰਸਾ ਹੋਈ। ਇਸ ਦੌਰਾਨ ਐੈੱਮ.ਪੀ. 'ਚ ਹੀ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਵੱਡੇ ਪੈਮਾਨੇ 'ਤੇ ਨੁਕਸਾਨ ਪਹੁੰਚਾਇਆ ਗਿਆ। ਦਲਿਤਾਂ ਸੰਗਠਨਾਂ ਨੇ ਐੈੱਸ.ਸੀ/ਐੈੱਸ.ਟੀ. ਕਾਨੂੰਨ ਨੂੰ ਕੰਮਜ਼ੋਰ ਕਰਨ ਵਾਲੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ 2 ਅਪ੍ਰੈਲ ਨੂੰ ਬੰਦ ਬੁਲਾਇਆ ਸੀ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਆਗਰ 'ਚ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ। ਇਥੇ 'ਤੇ ਜਨਤਕ ਪ੍ਰਤੀਨਿਧੀ ਹੀ ਇਸ ਬੰਦ 'ਚ ਸ਼ਾਮਲ ਸਨ ਅਤੇ ਉਹ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਂਦੇ ਨਜ਼ਰ ਆਏ। ਮੱਧ ਪ੍ਰਦੇਸ਼ ਦੇ ਆਗਰ 'ਚ ਭਾਜਪਾ ਵਿਧਾਇਕ ਗੋਪਾਲ ਪਰਮਾਰ ਬੰਦ ਦੌਰਾਨ ਦੁਕਾਨਾਂ ਬੰਦ ਕਰਵਾ ਰਹੇ ਸਨ। ਇਸ ਦੌਰਾਨ ਕਿਸੇ ਨੇ ਉਨ੍ਹਾਂ ਦਾ ਵੀਡੀਓ ਬਣਾ ਲਿਆ।
ਮੱਧ ਪ੍ਰਦੇਸ਼ ਦੀ ਆਗਰ ਸੀਟ ਅਨੁਸੂਚਿਤ ਜਾਤੀ ਲਈ ਰਿਜ਼ਰਵਡ ਹੈ। 53 ਸਾਲ ਦੇ ਗੋਪਾਲ ਪਰਮਾਰ ਨੇ ਇੰਟਰਵਿਊ 'ਚ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਹ ਹੀ ਕੀਤਾ, ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੇ ਰਾਜਨੀਤਿਕ ਵਿਰੋਧੀ ਇਸ ਸਮੇਂ ਫਾਇਦਾ ਚੁੱਕਣ ਲਈ ਤਿਆਰ ਸਨ। ਉਨ੍ਹਾਂ ਨੇ ਕਿਹਾ, ''ਜੇਕਰ ਤੁਸੀਂ ਇਸ ਤਰ੍ਹਾਂ ਦੇ ਹਾਲਾਤ 'ਚ ਫਸ ਜਾਂਦੇ ਹੋ ਤਾਂ ਕੀ ਕਰਦੇ ਹੋ। ਜੇ ਮੈਂ ਪ੍ਰਦਰਸ਼ਨਕਾਰੀਆਂ ਨਾਲ ਨਾ ਗਿਆ ਹੁੰਦਾ ਤਾਂ ਪਾਰਟੀ ਇਥੇ ਆਪਣੀ ਰਾਜਨੀਤਿਕ ਪਕੜ ਗੁਆ ਦਿੰਦੀ ਕਿਉਂਕਿ ਮੇਰੇ ਰਾਜਨੀਤਿਕ ਵਿਰੋਧੀ ਮੇਰੀ ਇਸ ਹਾਲਤ ਦਾ ਫਾਇਦਾ ਚੁੱਕਣ ਲਈ ਤਿਆਰ ਸਨ।''
ਗੋਪਾਲ ਪਰਮਾਰ ਨੇ ਕਿਹਾ, ''ਇਸ ਇਲਾਕੇ ਦੇ ਜ਼ਿਆਦਾਤਰ ਲੋਕ ਅਨੁਸੂਚਿਤ ਜਾਤੀ ਦੇ ਹਨ ਅਤੇ ਉਹ ਬੰਦ ਕਰਵਾਉਣ 'ਤੇ ਰਾਜੀ ਸਨ ਕਿਉਂਕਿ ਉਹ ਐੈੱਸ.ਸੀ./ਐੈੱਸ.ਟੀ. ਕਾਨੂੰਨ ਦੇ ਪ੍ਰਬੰਧਾਂ ਨੂੰ ਕਥਿਤ ਰੂਪ 'ਚ ਕਮਜ਼ੋਰ ਕਰਨ ਨਾਲ ਗੁੱਸੇ 'ਚ ਸਨ। ਗੋਪਾਲ ਪਰਮਾਰ ਨੇ ਕਿਹੈ ਹੈ ਕਿ ਐੈੱਮ.ਪੀ. 'ਚ ਭਾਵੇਂ ਜੋ ਕੁਝ ਵੀ ਹੋਇਆ, ਪਰਮਾਰ 'ਚ ਬੰਦ ਸ਼ਾਂਤੀਪੂਰਨ ਰਿਹਾ ਅਤੇ ਕੋਈ ਅਣਹੋਣੀ ਨਹੀਂ ਵਾਪਰੀ। ਗੋਪਾਲ ਪਰਮਾਰ ਤੋਂ ਵੀਡੀਓ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਜਿਸ ਦੁਕਾਨਦਾਰ ਨੂੰ ਉਹ ਦੁਕਾਨ ਬੰਦ ਕਰਨ ਲਈ ਬੋਲ ਰਹੇ ਸਨ, ਉਹ ਬ੍ਰਾਹਮਣ ਅਤੇ ਪਰਸ਼ੂਰਾਮ ਸੈਨਾ ਦਾ ਮੈਂਬਰ ਸੀ, ਜਦੋਂ ਕਿ ਪ੍ਰਦਰਸ਼ਨਕਾਰੀ ਭੀਮ ਸੈਨਾ ਨਾਲ ਜੁੜੇ ਹੋਏ ਸਨ। ਗੋਪਾਲ ਨੇ ਕਿਹਾ, ''ਦੁਕਾਨਦਾਰ ਨੇ ਇਸ ਨੂੰ ਆਪਣੀ ਇੱਜਤ ਨਾਲ ਜੋੜ ਲਿਆ ਅਤੇ ਉਹ ਦੁਕਾਨ ਨੂੰ ਹਰ ਹਾਲਤ 'ਚ ਖੁੱਲ੍ਹੀ ਰੱਖਣਾ ਚਾਹੁੰਦਾ ਸੀ।'' ਉਨ੍ਹਾਂ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਇਸ ਲਈ ਗਏ ਕਿਉਂਕਿ ਕਿਸੇ ਤਰ੍ਹਾਂ ਦੀ ਅਗਜਨੀ, ਤੋੜ-ਫੋੜ ਜਾਂ ਹਿੰਸਾ ਨਾ ਹੋਵੇ।
ਇਸ ਸ਼ਖਸ ਦੀ FIR 'ਤੇ ਸੁਪਰੀਮ ਕੋਰਟ ਨੇ ਦਿੱਤਾ SC/ST Act 'ਤੇ ਫੈਸਲਾ, ਇਹ ਸੀ ਪੂਰਾ ਮਾਮਲਾ
NEXT STORY