ਮੁੰਬਈ - ਮਹਾਰਾਸ਼ਟਰ ਦੇ ਸਭ ਤੋਂ ਅਮੀਰ ਵਿਧਾਇਕਾਂ ਵਿਚ ਸ਼ਾਮਲ ਭਾਜਪਾ ਨੇਤਾ ਪਰਾਗ ਸ਼ਾਹ ਨੇ ਹਾਲ ਹੀ ਵਿਚ ਆਪਣੀ ਸੁਰੱਖਿਆ ਵਿਵਸਥਾ, ਗੱਡੀਆਂ ਅਤੇ ਮਹਿੰਗੀਆਂ ਚੀਜ਼ਾਂ ਛੱਡ ਕੇ ਇਕ ਮੰਗਤੇ ਦਾ ਭੇਸ ਧਾਰਨ ਕੀਤਾ ਅਤੇ ਮੁੰਬਈ ਦੇ ਘਾਟਕੋਪਰ ਦੀਆਂ ਸੜਕਾਂ ’ਤੇ ਇਕ ਦਿਨ ਲੋਕਾਂ ਤੋਂ ਭੀਖ ਮੰਗਦਿਆਂ ਬਿਤਾਇਆ, ਜਿਸ ਨਾਲ ਉਨ੍ਹਾਂ ਨੂੰ ‘ਜ਼ਿੰਦਗੀ ਦੀ ਹਕੀਕਤ’ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਦਾਖਲ ਹਲਫ਼ਨਾਮੇ ਵਿਚ ਪਰਾਗ ਨੇ 3,383 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਸੀ।
ਘਾਟਕੋਪਰ (ਪੂਰਬ) ਤੋਂ ਵਿਧਾਇਕ ਪਰਾਗ ਸ਼ਾਹ ਦਾ ਮੰਗਤੇ ਦੇ ਭੇਸ ਵਿਚ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਸਫ਼ਲ ਕਾਰੋਬਾਰੀ ਪਰਾਗ ਨੇ ਦੱਸਿਆ ਕਿ ਉਨ੍ਹਾਂ ਨੇ ਜੈਨ ਅਧਿਆਤਮਕ ਗੁਰੂ ਨਮਰਮੁਨੀ ਦੀ ਸਲਾਹ ’ਤੇ ਇਹ ਤਜਰਬਾ ਕੀਤਾ। ਆਪਣੇ ਗੁਰੂ ਦੀ ਸਲਾਹ ’ਤੇ ਵਿਧਾਇਕ ਨੇ ਆਪਣੀ ਸੁਰੱਖਿਆ ਵਿਵਸਥਾ, ਵਾਹਨਾਂ ਅਤੇ ਮਹਿੰਗੀਆਂ ਚੀਜ਼ਾਂ ਤੋਂ ਦੂਰੀ ਬਣਾਈ। ਉਨ੍ਹਾਂ ਨੇ ਅਜਿਹਾ ਮੇਕਅੱਪ ਕਰਵਾਇਆ ਕਿ ਲੋਕ ਉਨ੍ਹਾਂ ਨੂੰ ਪਛਾਣ ਨਾ ਸਕਣ ਅਤੇ ਉਹ ਕਈ ਘੰਟਿਆਂ ਤੱਕ ਮੰਗਤੇ ਦੇ ਭੇਸ ਵਿਚ ਸੜਕਾਂ ’ਤੇ ਰਹੇ।
ਭਾਜਪਾ ਵਿਧਾਇਕ ਨੇ ਕਿਹਾ ਕਿ ਇਸ ਤਜਰਬੇ ਨਾਲ ਉਨ੍ਹਾਂ ਨੂੰ ਮੁੰਬਈ ਦੇ ਲੋਕਾਂ ਦੇ ਮਦਦਗਾਰ ਸੁਭਾਅ ਨੂੰ ਵੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਸ਼ਾਹ ਨੇ ਦੱਸਿਆ ਕਿ ਕਿਸੇ ਨੇ ਮੈਨੂੰ 20 ਰੁਪਏ ਦਿੱਤੇ ਅਤੇ ਕਿਹਾ, ‘ਜਾਓ ਬਾਬਾ, ਖਾਣਾ ਖਾ ਲਓ।’ ਉੱਥੇ ਇਕ ਸਮੋਸੇ ਵਾਲਾ ਸੀ। ਮੈਂ ਉਸ ਕੋਲ ਗਿਆ ਅਤੇ ਇਕ ਸਮੋਸਾ ਲਿਆ, ਤਾਂ ਉਸ ਨੇ ਬਿਨਾਂ ਕੋਈ ਪੈਸੇ ਲਏ ਮੈਨੂੰ ਸਮੋਸਾ ਦੇ ਦਿੱਤਾ। ਮੈਂ ਇਕ ਗੱਲ ਦੇਖੀ ਕਿ ਮੁੰਬਈ ਸ਼ਹਿਰ ਅਜਿਹਾ ਹੈ, ਜਿੱਥੇ ਲੋਕ ਹਮੇਸ਼ਾ ਇਕ-ਦੂਜੇ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ।
NHAI ਉੱਨਤ ਟੈਕਨਾਲੋਜੀ ਨਾਲ 1033 ਰਾਸ਼ਟਰੀ ਰਾਜਮਾਰਗ ਹੈਲਪਲਾਈਨ ਨੂੰ ਕਰੇਗੀ ਅਪਗ੍ਰੇਡ
NEXT STORY