ਬਾਂਦਾ, (ਏਜੰਸੀ)-ਮਹੋਬਾ ਜ਼ਿਲੇ ਦੇ ਕੁਲਪਹਾੜ ਖੇਤਰ ਦੇ ਰੰਗੌਲੀਆ ਬਜ਼ੁਰਗ ਪਿੰਡ ਵਿਚ ਪੈਰੋਲ ’ਤੇ ਘਰ ਆਏ ਇਕ ਕੈਦੀ ਨੇ ਖਾਣੇ ਵਿਚ ਜ਼ਹਿਰ ਮਿਲਾਉਣ ਦੇ ਸ਼ੱਕ ਵਿਚ ਆਪਣੀ ਪਤਨੀ ਦਾ ਤ੍ਰਿਸ਼ੂਲ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਪਤੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਵਧੀਕ ਪੁਲਸ ਸੁਪਰਡੈਂਟ ਵੰਦਨਾ ਸਿੰਘ ਨੇ ਦੱਸਿਆ ਕਿ ਦੋਸ਼ੀ ਕੱਲਨ ਰੈਕਵਾਰ ਨੇ ਆਪਣੀ ਪਤਨੀ ਚੰਪਾ (48) ਦਾ ਕਤਲ ਕੀਤਾ ਹੈ। ਪੁੱਛਗਿੱਛ ਵਿਚ ਉਸ ਨੇ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਪਤਨੀ ਨੇ ਉਸ ਦੇ ਖਾਣੇ ਵਿਚ ਜ਼ਹਿਰ ਮਿਲਾ ਦਿੱਤਾ ਹੈ। ਪੁਲਸ ਅਨੁਸਾਰ, ਕੱਲਨ ਨੂੰ 10 ਮਹੀਨਿਆਂ ਦੀ ਪੋਤੀ ਦੇ ਕਤਲ ਦੇ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਹੋਈ ਸੀ ਅਤੇ ਉਹ ਮੱਧ ਪ੍ਰਦੇਸ਼ ਦੀ ਸਤਨਾ ਜੇਲ ਤੋਂ ਕੁਝ ਦਿਨ ਪਹਿਲਾਂ ਪੈਰੋਲ ’ਤੇ ਘਰ ਆਇਆ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੇਰਠ ’ਚ ਪਾਲਤੂ ਕੁੱਤੇ ਟੱਫੂ ਦੀ ਇਨਸਾਨਾਂ ਵਾਂਗ ਤੇਰ੍ਹਵੀਂ, ਪਸੰਦ ਦੇ ਬੂੰਦੀ ਦੇ ਲੱਡੂ ਵੀ ਬਣਵਾਏ
NEXT STORY