ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਇਤਿਹਾਸਕ ਉਪਲੱਬਧੀਆਂ ਨਾਲ ਭਰਿਆ ਰਿਹਾ। ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਕਾਰਜਕਾਲ ਆਪਣੇ ਸਖਤ ਅਤੇ ਵੱਡੇ ਫੈਸਲਿਆਂ ਲਈ ਜਾਣਿਆ ਜਾਵੇਗਾ, ਜਿਨ੍ਹਾਂ ਨੇ ਦੇਸ਼ ਦੀ ਸ਼ਕਲ-ਸੂਰਤ ਬਦਲ ਦਿੱਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਪਣੇ 6 ਸਾਲ ਦੇ ਕਾਰਜਕਾਲ 'ਚ ਕਈ ਇਤਿਹਾਸਕ ਗਲਤੀਆਂ ਨੂੰ ਸੁਧਾਰਿਆ ਅਤੇ ਆਤਮਨਿਰਭਰ ਭਾਰਤ ਦੀ ਨੀਂਹ ਰੱਖੀ, ਜੋ ਵਿਕਾਸ ਦੀ ਰਾਹ 'ਤੇ ਅੱਗੇ ਹੈ। ਸ਼ਾਹ ਨੇ ਟਵੀਟ ਕੀਤਾ,''ਦੇਸ਼ ਦੇ ਸਭ ਤੋਂ ਲੋਕਪ੍ਰਿਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ 'ਤੇ ਮੈਂ ਦਿਲੋਂ ਵਧਾਈ ਦਿੰਦਾ ਹਾਂ। ਇਹ ਇਤਿਹਾਸਕ ਉਪਲੱਬਧੀਆਂ ਨਾਲ ਭਰਿਆ ਰਿਹਾ।''
ਨੱਢਾ ਨੇ ਕਿਹਾ ਕਿ ਮੋਦੀ ਨੇ ਆਪਣੀਆਂ ਦੂਰਦਰਸ਼ੀ ਨੀਤੀਆਂ ਅਤੇ ਟੀਮ ਭਾਰਤ ਦੀ ਭਾਵਨਾ ਨਾਲ ਦੇਸ਼ ਦੇ ਲੋਕਤੰਤਰ ਨੂੰ ਨਵੀਂ ਦਿਸ਼ਾ ਦਿੱਤੀ ਹੈ ਅਤੇ ਲੋਕਾਂ ਦ ਕਲਿਆਣ ਅਤੇ ਦੇਸ਼ ਦਾ ਹਿੱਤ ਸਰਕਾਰ ਦੇ ਹਰੇਕ ਫੈਸਲੇ 'ਚ ਦਿੱਸਦਾ ਹੈ। ਭਾਜਪਾ ਪ੍ਰਧਾਨ ਨੇ ਕਿਹਾ,''ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਦੇ ਹੋਰ ਮੈਂਬਰਾਂ ਨੂੰ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ 'ਤੇ ਵਧਾਈ ਦਿੰਦਾ ਹਾਂ।'' ਉਨ੍ਹਾਂ ਨੇ ਕਿਹਾ,''ਮੋਦੀ ਸਰਕਾਰ ਦਾ ਇਹ ਸਾਲ ਕਈ ਉਪਲੱਬਧੀਆਂ ਨਾਲ ਭਰਿਆ ਹੋਇਆ ਹੈ।'' ਨੱਢਾ ਨੇ ਕਿਹਾ,''ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਹ ਪਹਿਲਾ ਸਾਲ ਆਪਣੇ ਸਖਤ ਅਤੇ ਵੱਡੇ ਫੈਸਲਿਆਂ ਲਈ ਅਤੇ ਚੁਣੌਤੀਆਂ ਨੂੰ ਮੌਕੇ 'ਚ ਬਦਲਣ ਲਈ ਜਾਣਿਆ ਜਾਵੇਗਾ।'' ਉਨ੍ਹਾਂ ਨੇ ਕਿਹਾ,''ਮੋਦੀ ਨੇ ਅਜਿਹੇ ਫੈਸਲੇ ਲਾਗੂ ਕੀਤੇ, ਜਿਨ੍ਹਾਂ ਦੀ ਦਹਾਕਿਆਂ ਤੋਂ ਉਡੀਕ ਹੋ ਰਹੀ ਸੀ। ਇਨ੍ਹਾਂ ਫੈਸਲਿਆਂ ਨੇ ਦੇਸ਼ ਦਾ ਚਿਹਰਾ ਬਦਲ ਦਿੱਤਾ।'' ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੇ ਪਿਛਲੇ ਸਾਲ ਇਸੇ ਦਿਨ ਸਹੁੰ ਚੁੱਕੀ ਸੀ।
ਇਸ ਵਿਭਾਗ 'ਚ ਨਿਕਲੀਆਂ 4000 ਤੋਂ ਵੱਧ ਅਹੁਦਿਆਂ 'ਤੇ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY