ਨਵੀਂ ਦਿੱਲੀ- ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੇ ਰਾਹੁਲ ਗਾਂਧੀ ਵੱਲੋਂ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ‘ਲੋਕਰਾਜੀ ਢੰਗ ਨਾਲ ਛੇੜਛਾੜ ਕਰਨ ਦਾ ਬਲਿਊਪ੍ਰਿੰਟ’ ਦੱਸਣ ’ਤੇ ਤਿੱਖੀ ਪ੍ਰਤੀਕਿਰਿਆ ਕਰਦਿਆਂ ਸ਼ਨੀਵਾਰ ਕਿਹਾ ਕਿ ਕਾਂਗਰਸੀ ਨੇਤਾ ਕਈ ਚੋਣਾਂ ’ਚ ਹਾਰ ਤੋਂ ਦੁਖੀ ਤੇ ਨਿਰਾਸ਼ ਹਨ। ਇਸ ਲਈ ‘ਅਜੀਬ ਸਾਜ਼ਿਸ਼ਾਂ ਰਚਣ’ ਦਾ ਦੋਸ਼ ਲਾ ਰਹੇ ਹਨ। ਲੋਕਰਾਜ ਨੂੰ ਸੱਚਾਈ ਦੀ ਲੋੜ ਹੈ, ਡਰਾਮੇ ਦੀ ਨਹੀਂ।
ਇਸ ਦੇ ਨਾਲ ਹੀ ਭਾਜਪਾ ਦੇ ਰਾਸ਼ਟਰੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਦੋਸ਼ ਲਾਇਆ ਹੈ ਕਿ ਚੋਣ ਪ੍ਰਕਿਰਿਆ ’ਚ ਲੋਕਾਂ ਦੇ ਭਰੋਸੇ ਨੂੰ ਕਮਜ਼ੋਰ ਕਰਨ ਲਈ ਰਾਹੁਲ ਲੋਕਰਾਜੀ ਅਦਾਰਿਆਂ ’ਤੇ ਹਮਲਾ ਕਰ ਰਹੇ ਹਨ। ਕੇਂਦਰ ਦੀ ਸੱਤਾਧਾਰੀ ਪਾਰਟੀ ਨੇ ਦਾਅਵਾ ਕੀਤਾ ਕਿ ਰਾਹੁਲ ਆਉਣ ਵਾਲੀਆਂ ਚੋਣਾਂ ’ਚ ਆਪਣੀ ਪਾਰਟੀ ਦੀ ਹਾਰ ਨੂੰ ਰੋਕਣ ਲਈ ਅਜਿਹਾ ਕਰ ਰਹੇ ਹਨ ਕਿਉਂਕਿ ਉਹ ਜਨਤਕ ਹਮਾਇਤ ਹਾਸਲ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ- 'ਮਾਸੂਮ' ਜਿਹੀ ਬੀਬੀ ਕਰ ਗਈ ਵੱਡਾ ਕਾਂਡ ; ਲੋਕਾਂ ਦੇ ਪੈਸੇ ਕਢਵਾ ਕੇ ਮਾਰਕੀਟ 'ਚ ਕੀਤੇ Invest, ਜਦੋਂ ਉਹ ਵੀ ਡੁੱਬੇ ਤਾਂ...
ਭੰਡਾਰੀ ਨੇ ਦੋਸ਼ ਲਾਇਆ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਇਕ ਯੋਜਨਾਬੱਧ ਸਾਜ਼ਿਸ਼ ਦੇ ਹਿੱਸੇ ਵਜੋਂ ਲੋਕਰਾਜੀ ਅਦਾਰਿਆਂ ’ਤੇ ਹਮਲਾ ਕਰ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਹਾਰਨ ਵਾਲੀ ਹੈ। ਉਨ੍ਹਾਂ ਕਾਂਗਰਸ ਨੇਤਾ ਨੂੰ ਲੋਕਰਾਜ ਵਿਰੋਧੀ ਕਰਾਰ ਦਿੱਤਾ।
ਚੋਣ ਕਮਿਸ਼ਨ ਨੂੰ ਬਦਨਾਮ ਕਰਨਾ ਬੇਤੁਕਾ
ਮਹਾਰਾਸ਼ਟਰ ’ਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਧਾਂਦਲੀ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਚੋਣ ਕਮਿਸ਼ਨ ਦੇ ਸੂਤਰਾਂ ਨੇ ਸ਼ਨੀਵਾਰ ਕਿਹਾ ਕਿ ਵੋਟਰਾਂ ਤੋਂ ਢੁੱਕਵੇਂ ਚੋਣ ਨਤੀਜੇ ਨਾ ਮਿਲਣ ਤੋਂ ਬਾਅਦ ਚੋਣ ਸੰਸਥਾ ਨੂੰ ਬਦਨਾਮ ਕਰਨਾ ਪੂਰੀ ਤਰ੍ਹਾਂ ਬੇਤੁਕਾ ਹੈ। ਸੂਤਰਾਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਲੇਖ ਦਾ ਜਵਾਬ ਦਿੱਤਾ ਜਿਸ ’ਚ ਉਨ੍ਹਾਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ‘ਮੈਚ ਫਿਕਸਿੰਗ’ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ- ''ਆਪ੍ਰੇਸ਼ਨ ਸਿੰਦੂਰ ਮਗਰੋਂ ਪਾਕਿਸਤਾਨ ਦਾ ਨਹੀਂ ਰਿਹਾ ਨੂਰ ਖ਼ਾਨ ਏਅਰਬੇਸ, ਅਮਰੀਕੀ ਫ਼ੌਜ ਨੇ ਕੀਤਾ ਕਬਜ਼ਾ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਾਏ ਗਰਮੀ ! ਅਗਲੇ 5 ਦਿਨ ਲਈ ਹੋ ਜਾਓ ਸਾਵਧਾਨ, ਇਨ੍ਹਾਂ ਜ਼ਿਲ੍ਹਿਆਂ ''ਚ ਹਾਈ ਅਲਰਟ ਜਾਰੀ
NEXT STORY