ਨੈਸ਼ਨਲ ਡੈਸਕ- ਬੈਂਗਲੁਰੂ ਦੀ ਪਰੱਪਾਨਾ ਅਗਰਹਾਰਾ ਕੇਂਦਰੀ ਜੇਲ ’ਚ 5 ਵਿਚਾਰ ਅਧੀਨ ਕੈਦੀਆਂ ਨੇ ਕਥਿਤ ਤੌਰ ’ਤੇ ਇਕ ਵਾਰਡਨ ’ਤੇ ਹਮਲਾ ਕੀਤਾ ਤੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਕਿਹਾ ਕਿ ਉਕਤ ਵਿਚਾਰ ਅਧੀਨ ਕੈਦੀ ਬਜਰੰਗ ਦਲ ਦੇ ਸਾਬਕਾ ਕਾਰਕੁੰਨ ਸੁਹਾਸ ਸ਼ੈੱਟੀ ਦੇ ਕਤਲ ਦੇ ਦੋਸ਼ ਹੇਠ ਕੈਦ ਹਨ।
ਵਾਰਡਨ ਮੰਜੂਨਾਥ ਹਵੇਲੀ ’ਤੇ ਜੇਲ ਦੇ ਨਿਯਮਾਂ ਨੂੰ ਲੈ ਕੇ ਹੋਏ ਪਿਛਲੇ ਵਿਵਾਦ ਤੋਂ ਬਾਅਦ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ ਸੀ। ਹਵੇਲੀ 2 ਸਤੰਬਰ ਨੂੰ ਸਵੇਰੇ 10:05 ਵਜੇ ਜੇਲ ਦੇ ਬਲਾਕ 1 ’ਚ ਇਕ ਕੈਦੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਗਿਆ ਸੀ। ਉਦੋਂ ਇਕ ਮੁਲਜ਼ਮ ਮੁਹੰਮਦ ਮੁਸ਼ਾਮੀਰ ਨੇ ਕਥਿਤ ਤੌਰ ’ਤੇ ਉਸ ਨਾਲ ਮਾੜਾ ਸਲੂਕ ਕੀਤਾ, ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਇਸ ਦੌਰਾਨ 4 ਹੋਰ ਵਿਚਾਰ ਅਧੀਨ ਕੈਦੀ ਅਬਦੁਲ ਸ਼ਫਗਨ, ਮੁਹੰਮਦ ਰਿਜ਼ਵਾਨ, ਨਿਆਜ਼ ਤੇ ਕਲੰਦਰ ਸ਼ਫੀ ਪਹੁੰਚੇ ਅਤੇ ਵਾਰਡਨ ਨੂੰ ਇਕ ਕਮਰੇ ਵਿਚ ਘਸੀਟ ਕੇ ਲੈ ਗਏ। ਉਨ੍ਹਾਂ ਕਥਿਤ ਤੌਰ ’ਤੇ ਮੰਜੂਨਾਥ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਜੇਲ ਸਟਾਫ ਨੇ ਮੰਜੂਨਾਥ ਹਵੇਲੀ ਨੂੰ ਬਚਾਇਆ।
ਮਹਾਰਾਸ਼ਟਰ ਦੇ ਕ੍ਰਿਸ਼ਨ ਮੰਦਰ ’ਚ 500 ਲੋਕਾਂ ਨੇ ਕੀਤੀ ਹਿੰਦੂ ਧਰਮ ’ਚ ਵਾਪਸੀ
NEXT STORY