ਪਟਨਾ,(ਏਜੰਸੀ)- ਬਿਹਾਰ ਦੇ 11 ਜ਼ਿਲਿਆਂ ’ਚ 19 ਲੱਖ ਤੋਂ ਜ਼ਿਆਦਾ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਪਟਨਾ ਦੇ ਗਾਂਧੀ ਘਾਟ ’ਤੇ ਗੰਗਾ ਨਦੀ ’ਚ ਪਾਣੀ ਦਾ ਪੱਧਰ ਹੜ੍ਹ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਹੇਠਲੇ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਤੋਂ ਬਾਅਦ ਪਟਨਾ ਦੇ ਗਾਂਧੀ ਘਾਟ ’ਤੇ ਗੰਗਾ ਨਦੀ ’ਚ ਪਾਣੀ ਦਾ ਪੱਧਰ ‘ਹੜ੍ਹ ਦੇ ਸਭ ਤੋਂ ਉੱਚੇ ਬਿੰਦੂ’ (ਐੱਚ. ਐੱਫ. ਐੱਲ.) ਤੋਂ ਉੱਪਰ ਚਲਾ ਗਿਆ ਹੈ, ਇਸ ਲਈ ਅਗਲੇ 1 ਤੋਂ 3 ਦਿਨਾਂ ’ਚ ਸੂਬੇ ਦੀ ਰਾਜਧਾਨੀ ’ਚ ਹਾਥੀਦਹ ਅਤੇ ਉਸ ਤੋਂ ਬਾਅਦ ਦੇ ਰੇਲਵੇ ਸਟੇਸ਼ਨ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।
ਉਨ੍ਹਾਂ ਦੱਸਿਆ ਕਿ ਸੂਬੇ ’ਚ ਕਈ ਨਦੀਆਂ ’ਚ ਪਾਣੀ ਦਾ ਪੱਧਰ ਵਧਣ ਨਾਲ ਪਟਨਾ, ਭੋਜਪੁਰ, ਸਾਰਣ, ਵੈਸ਼ਾਲੀ, ਭਾਗਲਪੁਰ, ਬੇਗੂਸਰਾਏ, ਬਕਸਰ, ਸਮਸਤੀਪੁਰ, ਮੁੰਗੇਰ, ਕਟਿਹਾਰ ਅਤੇ ਅਰਰੀਆ ਸਮੇਤ 11 ਜ਼ਿਲਿਆਂ ਦੇ 330 ਪਿੰਡਾਂ ’ਚ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਜਲ ਸੋਮਿਆਂ ਬਾਰੇ ਵਿਭਾਗ (ਡਬਲਯੂ. ਆਰ. ਡੀ.) ਵੱਲੋਂ ਜਾਰੀ ਤਾਜ਼ਾ ਐਡਵਾਈਜ਼ਰੀ ਮੁਤਾਬਕ, ਹਥੀਦਹ ’ਚ ਗੰਗਾ ਨਦੀ ’ਚ ਪਾਣੀ ਦਾ ਪੱਧਰ ਆਪਣੇ ਪਿਛਲੇ ਐੱਚ. ਐੱਫ. ਐੱਲ. ਨੂੰ ਪਾਰ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਬੇਗੂਸਰਾਏ, ਲਖੀਸਰਾਏ, ਮੁੰਗੇਰ, ਭਾਗਲਪੁਰ ਅਤੇ ਕਟਿਹਾਰ ਜ਼ਿਲਿਆਂ ’ਚ ਚੌਕਸੀ ਵਧਾ ਦਿੱਤੀ ਗਈ ਹੈ।
ਤਾਮਿਲਨਾਡੂ ’ਚ ‘ਤਮਿਝਾਗਾ ਵੇਤਰੀ ਕਸ਼ਗਮ’ ਦੇ ਅਹੁਦੇਦਾਰ ਦਾ ਕਤਲ
NEXT STORY