ਨਵੀਂ ਦਿੱਲੀ (ਭਾਸ਼ਾ) - ਭਾਜਪਾ ਨੇ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦੀ ਪਹਿਲੀ ਵਰ੍ਹੇਗੰਢ ’ਤੇ ਬੁੱਧਵਾਰ ਨੂੰ ਇਕ ਗੀਤ ‘ਜੋ ਰਾਮ ਕੋ ਲੇਕਰ ਆਏ ਉਨਕਾ ਰਾਜ ਹੋਗਾ ਦਿੱਲੀ ਮੇਂ’ ਜਾਰੀ ਕੀਤਾ। ਦਿੱਲੀ ਦੀ 70 ਮੈਂਬਰੀ ਵਿਧਾਨ ਸਭਾ ਲਈ 5 ਫਰਵਰੀ ਨੂੰ ਵੋਟਿੰਗ ਤੇ 8 ਫਰਵਰੀ ਨੂੰ ਗਿਣਤੀ ਹੋਵੇਗੀ। ਸ਼ਹਿਰ ਵਿਚ 1.5 ਕਰੋੜ ਤੋਂ ਵੱਧ ਵੋਟਰ ਹਨ।
ਅਮਿਤ ਢੁੱਲ ਵੱਲੋਂ ਗਾਇਆ ਗਿਆ 2.23 ਮਿੰਟ ਦਾ ਵੀਡੀਓ ਗੀਤ ਭਾਜਪਾ ਦੇ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਾਂ ’ਤੇ ਸਾਂਝਾ ਕੀਤਾ ਗਿਆ। ਪਿਛਲੇ ਸਾਲ 22 ਜਨਵਰੀ ਨੂੰ ਅਯੁੱਧਿਆ ’ਚ ਨਵੇਂ ਬਣੇ ਰਾਮ ਮੰਦਰ ’ਚ ਰਸਮੀ ਤੌਰ ’ਤੇ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ। ਗੀਤ ਦੀਆਂ ਸ਼ੁਰੂਆਤੀ ਲਾਈਨਾਂ ਹਨ ‘ਆਪ-ਦਾ ਹਟਾਨੀ ਹੈ, ਭਾਜਪਾ ਹੀ ਲਾਨੀ ਹੈ’, ਤੋਂ ਬਾਅਦ ‘ਜੋ ਰਾਮ ਕੋ ਲੇਕਰ ਆਏ ਉਨਕਾ ਰਾਜ ਹੋਗਾ ਦਿੱਲੀ ਮੇਂ’ ਹੈ।
ਭਾਜਪਾ ਦੇ ਸੀਨੀਅਰ ਨੇਤਾ ਤੇ ਗੀਤ ਦੇ ਰਚਨਾਤਮਕ ਨਿਰਦੇਸ਼ਕ ਨੀਲਕਾਂਤ ਬਖਸ਼ੀ ਨੇ ਕਿਹਾ ਕਿ ਇਹ ਗੀਤ ਅੱਜ ਰਾਮਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਦੀ ਵਰ੍ਹੇਗੰਢ ’ਤੇ ਮੋਦੀ ਜੀ ਦੇ ਸਨਮਾਨ ’ਚ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਸੰਵਿਧਾਨਕ ਅਤੇ ਕਾਨੂੰਨੀ ਤੌਰ ’ਤੇ ਅਯੁੱਧਿਆ ’ਚ ਰਾਮ ਮੰਦਰ ਨਿਰਮਾਣ ਦੇ ਲੱਖਾਂ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ।
Fact Check: ਰਾਹੁਲ ਗਾਂਧੀ ਦੇ ਭਾਸ਼ਣ ਦਾ ਪੁਰਾਣਾ ਅਧੂਰਾ ਹਿੱਸਾ ਫਿਰ ਵਾਇਰਲ
NEXT STORY