ਮੁੰਬਈ– ਸ਼ਿਵ ਸੈਨਾ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਉੱਪ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕਣਾ ਸੂਬੇ ’ਚ ਸਿਆਸੀ ਅਸਥਿਰਤਾ ਪੈਦਾ ਕਰਨ ਦੇ ਡਰਾਮੇ ਦਾ ‘ਹੈਰਾਨੀਜਨਕ ਸਿੱਟਾ’ ਸੀ। ਉਸ ਨੇ ਭਾਜਪਾ ਨੂੰ ਸਵਾਲ ਕੀਤਾ ਕਿ ਉਸ ਨੇ 2019 ’ਚ ਵਾਰੀ-ਵਾਰੀ ਨਾਲ ਮੁੱਖ ਮੰਤਰੀ ਬਣਨ ਦੇ ਸਮਝੌਤੇ ਦਾ ਸਨਮਾਨ ਕਰ ਕੇ ‘ਵੱਡਾ ਦਿਲ’ ਕਿਉਂ ਨਹੀਂ ਵਿਖਾਇਆ।
ਇਹ ਵੀ ਪੜ੍ਹੋ- ਮੈਨੂੰ ਮੁੱਖ ਮੰਤਰੀ ਬਣਾਉਣਾ ਫੜਨਵੀਸ ਦਾ ਮਾਸਟਰਸਟ੍ਰੋਕ, ਉਨ੍ਹਾਂ ਵੱਡਾ ਦਿਲ ਵਿਖਾਇਆ: ਏਕਨਾਥ ਸ਼ਿੰਦੇ
ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ’ਚ ਕਿਹਾ ਕਿ ਫੜਨਵੀਸ ਦੇ ਮੁੱਖ ਦੀ ਬਜਾਏ ਉੱਪ ਮੁੱਖ ਮੰਤਰੀ ਬਣਨ ਦੇ ਫ਼ੈਸਲੇ ਦਾ ਉਨ੍ਹਾਂ ਦਾ ‘ਵੱਡਾ ਦਿਲ’ ਦੱਸ ਕੇ ‘ਪਾਰਟੀ ਦੇ ਨਿਰਦੇਸ਼ਾਂ ਦੀ ਪਾਲਣਾ’ ਦੇ ਤੌਰ ’ਤੇ ਬਚਾਅ ਕੀਤਾ ਜਾ ਰਿਹਾ ਹੈ। ਇਸ ’ਚ ਕਿਹਾ ਗਿਆ ਕਿ ਮਹਾਰਾਸ਼ਟਰ ’ਚ ਸਿਆਸੀ ਅਸਥਿਰਤਾ ਪੈਦਾ ਕਰਨ ਦੇ ਉਦੇਸ਼ ਨਾਲ ਇਕ ਨਾਟਕ ਰਚਿਆ ਗਿਆ ਸੀ ਪਰ ਇਹ ਹੁਣ ਵੀ ਸਪੱਸ਼ਟ ਨਹੀਂ ਹੈ ਕਿ ਅਜੇ ਹੋਰ ਕਿੰਨੇ ਐਪੀਸੋਡ ਸਾਹਮਣੇ ਆਉਣੇ ਹਨ। ਤੇਜ਼ੀ ਨਾਲ ਬਦਲਦੇ ਘਟਨਾਕ੍ਰਮ ਨੇ ਚਾਣਕਿਆ ਅਤੇ ਇੱਥੋਂ ਤੱਕ ਕਿ ਸਿਆਸੀ ਪੰਡਤਾਂ ਨੂੰ ਵੀ ਹੈਰਾਨ ਕਰ ਦਿੱਤਾ, 'ਸਟਰੋਕ' ਅਤੇ 'ਮਾਸਟਰਸਟ੍ਰੋਕ' ਖੇਡੇ ਗਏ।
ਇਹ ਵੀ ਪੜ੍ਹੋ- ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’
ਮੁੱਖ ਪੱਤਰ ’ਚ ਕਿਹਾ ਗਿਆ ਹੈ ਕਿ ਇਸ ਪੂਰੇ ਨਾਟਕ ਦੇ ਪਿੱਛੇ ਦੀ ‘ਮਹਾਸ਼ਕਤੀ’ ਦਾ ਪਰਦਾਫਾਸ਼ ਹੋ ਗਿਆ। ਸ਼ਿਵ ਸੈਨਾ ਨੂੰ ਬਗਾਵਤ ਕਰਵਾ ਕੇ ਮਹਾਰਾਸ਼ਟਰ ’ਚ ਸੱਤਾ ਹਾਸਲ ਕਰਨਾ ਇਸ ਸਾਰੀ ਖੇਡ ਦਾ ਉਦੇਸ਼ ਸੀ, ਜੋ ਸੂਰਤ, ਗੁਹਾਟੀ, ਸੁਪਰੀਮ ਕੋਰਟ, ਗੋਆ, ਰਾਜ ਭਵਨ ਅਤੇ ਅਖ਼ੀਰ ’ਚ ਮੰਤਰਾਲਾ (ਰਾਜ ਸਕੱਤਰੇਤ) ਵਿਚ ਰਚੀ ਗਈ ਸੀ। ‘ਸਾਮਨਾ’ ਵਿਚ ਕਿਹਾ ਗਿਆ ਹੈ ਕਿ ਹਾਲਾਂਕਿ ਰਾਜ ਭਵਨ ’ਚ ਵਾਪਰਿਆ ਘਟਨਾਕ੍ਰਮ ਇਸ ਦਾ ਸਭ ਤੋਂ ਹੈਰਾਨ ਕਰਨ ਵਾਲਾ ਹਿੱਸਾ ਸੀ। ਜਿਸ ਬਾਰੇ ਸਾਰਿਆਂ ਨੂੰ ਲੱਗਾ ਰਿਹਾ ਸੀ ਕਿ ਉਹ ਫੜਨਵੀਸ ਮੁੱਖ ਮੰਤਰੀ ਬਣਨਗੇ ਪਰ ਉਹ ਉੱਪ ਮੁੱਖ ਮੰਤਰੀ ਬਣ ਗਏ। ਉਨ੍ਹਾਂ ਨੇ ਪਾਰਟੀ ਦੇ ਹੁਕਮਾਂ ’ਤੇ ਇਹ ਅਹੁਦਾ ਸਵੀਕਾਰ ਕੀਤਾ ਸੀ ਪਰ ਹੁਣ ਬਚਾਅ ’ਚ ਕਿਹਾ ਜਾ ਰਿਹਾ ਹੈ ਕਿ ਫੜਨਵੀਸ ਨੇ ਵੱਡਾ ਦਿਲ ਵਿਖਾਇਆ ਅਤੇ ਇਹ ਅਹੁਦਾ ਸਵੀਕਾਰ ਕਰ ਲਿਆ। ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਕਿਹਾ ਕਿ ਜੇਕਰ ਭਾਜਪਾ ਨੇ ਸ਼ਿਵ ਸੈਨਾ ਨਾਲ ਢਾਈ ਸਾਲ ਪਹਿਲਾਂ ਕੀਤੇ ਗਏ ਵਾਅਦੇ ਨੂੰ ਬਰਕਰਾਰ ਰੱਖਦੇ ਹੋਏ ਵੱਡਾ ਦਿਲ ਵਿਖਾਇਆ ਹੁੰਦਾ ਤਾਂ ਉਸ ਨੂੰ ਹੁਣ ਜੋ ਹੋਇਆ, ਉਸ ਦਾ ਬਚਾਅ ਕਰਨ ਦੀ ਲੋੜ ਨਾ ਪੈਂਦੀ।
ਦਿੱਲੀ ਟਰਾਂਸਪੋਰਟ ਵਿਭਾਗ ਨੇ ਆਟੋ, ਟੈਕਸੀ ਦੇ ਕਿਰਾਏ ਵਧਾਉਣ ਨੂੰ ਦਿੱਤੀ ਮਨਜ਼ੂਰੀ
NEXT STORY