ਨਵੀਂ ਦਿੱਲੀ (ਭਾਸ਼ਾ)- ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2019-20 'ਚ 3,623 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਦਿਖਾਈ ਹੈ ਅਤੇ ਉਸ ਨੂੰ ਚੋਣਾਵੀ ਬਾਂਡ ਤੋਂ 2,555 ਕਰੋੜ ਰੁਪਏ ਪ੍ਰਾਪਤ ਹੋਏ ਹਨ। ਚੋਣ ਕਮਿਸ਼ਨ ਵਲੋਂ ਜਨਤਕ ਕੀਤੇ ਗਏ 2019-20 ਲਈ ਭਾਜਪਾ ਦੇ ਲੇਖਾ ਪੜਤਾਲ ਸਾਲਾਨਾ ਖਾਤਿਆਂ ਅਨੁਸਾਰ, ਪਾਰਟੀ ਦੀਆਂ ਰਸੀਦਾਂ 3623,28,06,093 ਰੁਪਏ ਸੀ। ਇਸ ਦਾ ਖ਼ਰਚ 1651,02,25,425 ਰੁਪਏ ਰਿਹਾ। ਭਾਜਪਾ ਨੂੰ 2019-20 'ਚ ਚੋਣਾਵੀ ਬਾਂਡ ਤੋਂ 2,555 ਕਰੋੜ ਰੁਪਏ (2555,00,01,000 ਰੁਪਏ) ਮਿਲੇ। ਸਾਲ 2019-20 'ਚ ਚੋਣਾਂ ਅਤੇ ਆਮ ਪ੍ਰਚਾਰ 'ਤੇ ਇਸ ਦਾ ਕੁੱਲ ਖਰਚ 1,352.92 ਕਰੋੜ ਰੁਪਏ ਰਿਹਾ।
ਇਹ ਵੀ ਪੜ੍ਹੋ : ਹੈਰਾਨੀਜਨਕ : ਪੜ੍ਹਾਈ ਕਰਨ ਲਈ ਕਿਹਾ ਤਾਂ 15 ਸਾਲਾ ਧੀ ਨੇ ਮਾਂ ਨੂੰ ਦਿੱਤੀ ਰੂਹ ਕੰਬਾਊ ਮੌਤ
ਦੇਸ਼ 'ਚ ਸਾਲ 2019 'ਚ ਲੋਕ ਸਭਾ ਚੋਣਾਂ ਹੋਈਆਂ ਸਨ। ਆਪਣੇ ਚੋਣਾਵੀ ਖਰਚ ਅਤੇ ਆਮ ਪ੍ਰਚਾਰ ਦੇ ਹਿੱਸੇ ਦੇ ਰੂਪ 'ਚ, ਭਾਜਪਾ ਨੇ ਵਿਗਿਆਪਨਾਂ 'ਤੇ 400 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ। ਹਾਲਾਂਕਿ ਵੇਰਵਾ ਇਸ ਸਾਲ 22 ਜੁਲਾਈ ਨੂੰ ਚੋਣ ਕਮਿਸ਼ਨ ਨੂੰ ਪੇਸ਼ ਕੀਤਾ ਗਿਆ ਸੀ ਪਰ ਦਸਤਾਵੇਜ਼ ਨੂੰ ਕਮਿਸ਼ਨ ਨੇ ਇਸ ਹਫ਼ਤੇ ਜਨਤਕ ਕੀਤਾ ਹੈ। ਸਾਲ 2019-20 'ਚ ਕਾਂਗਰਸ ਦੀ ਕੁੱਲ ਆਮਦਨੀ 682 ਕਰੋੜ ਰੁਪਏ ਸੀ। ਉੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ ਚੋਣਾਵੀ ਬਾਂਡ ਦੇ ਮਾਧਿਅਮ ਨਾਲ 29.25 ਕਰੋੜ ਰੁਪਏ, ਤ੍ਰਿਣਮੂਲ ਕਾਂਗਰਸ ਨੂੰ 100.46 ਕਰੋੜ ਰੁਪਏ, ਦ੍ਰਵਿੜ ਮੁਨੇਤਰ ਕੜਗਮ (ਦਰਮੁਕ) ਨੂੰ 45 ਕਰੋੜ ਰੁਪਏ, ਸ਼ਿਵ ਸੈਨਾ ਨੂੰ 41 ਕਰੋੜ ਰੁਪਏ ਅਤੇ ਰਾਸ਼ਟਰੀ ਜਨਤਾ ਦਲ ਨੂੰ 2.5 ਕਰੋੜ ਰੁਪਏ ਮਿਲੇ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਦੀ ਤਾਕਤ, ਵਾਇਰਲ ਸੰਦੇਸ਼ ਨੇ ਅਨਾਥ ਭਰਾ-ਭੈਣ ਨੂੰ ਦਿੱਤਾ ਨਵਾਂ ਜੀਵਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ ਕਸ਼ਮੀਰ : ਭਾਰਤੀ ਫ਼ੌਜ ਨੇ ਗੁਲਮਰਗ 'ਚ ਲਹਿਰਾਇਆ 100 ਫੁੱਟ ਲੰਬਾ ਤਿਰੰਗਾ
NEXT STORY