ਦਾਰਜੀਲਿੰਗ– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਬੀਰਭੂਮ ਹਿੰਸਾ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਦੀ ਆਪਣੀ ਰਿਪੋਰਟ ਇਸ ਮਾਮਲੇ ਵਿਚ ਸੀ. ਬੀ. ਆਈ. ਦੀ ਜਾਂਚ ਵਿਚ ਦਖਲਅੰਦਾਜ਼ੀ ਹੋਵੇਗੀ। ਇਹ ਰਿਪੋਰਟ ਬੁੱਧਵਾਰ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੂੰ ਸੌਂਪੀ ਗਈ ਸੀ। 21 ਮਾਰਚ ਨੂੰ ਬੀਰਭੂਮ ਜ਼ਿਲੇ ਦੇ ਇਕ ਪਿੰਡ ਵਿਚ ਤ੍ਰਿਣਮੂਲ ਕਾਂਗਰਸ ਦੇ ਇਕ ਸਥਾਨਕ ਨੇਤਾ ਭਾਦੂ ਸ਼ੇਖ ਦੀ ਹੱਤਿਆ ਪਿੱਛੋਂ ਕੁਝ ਮਕਾਨਾਂ ਨੂੰ ਸਾੜ ਦਿੱਤਾ ਗਿਆ ਸੀ, ਜਿਸ ਦੌਰਾਨ 8 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਮਮਤਾ ਨੇ ਬੁੱਧਵਾਰ ਦਾਰਜੀਲਿੰਗ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਹਿੰਸਾ ’ਤੇ ਭਾਜਪਾ ਦੀ ਰਿਪੋਰਟ ਸੀ. ਬੀ. ਆਈ. ਦੀ ਜਾਂਚ ਨੂੰ ਕਮਜ਼ੋਰ ਕਰੇਗੀ। ਇਸ ਨਾਲ ਜਾਂਚ ਵਿਚ ਦਖਲਅੰਦਾਜ਼ੀ ਹੋਵੇਗੀ। ਮੈਂ ਭਗਵਾ ਪਾਰਟੀ ਦੇ ਉਕਤ ਫੈਸਲੇ ਦੀ ਨਿੰਦਾ ਕਰਦੀ ਹਾਂ। ਜਾਂਚ ਵਿਚ ਕਿਸੇ ਵੀ ਸਿਆਸੀ ਪਾਰਟੀ ਨੂੰ ਦਖਲ ਨਹੀਂ ਦੇਣਾ ਚਾਹੀਦਾ। ਮੇਰੀ ਪਾਰਟੀ ਦੇ ਜ਼ਿਲਾ ਪ੍ਰਧਾਨ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਵਿਤਕਰੇਭਰੀ ਗੱਲ ਹੈ। ਜਾਂਚ ਮੁਕੰਮਲ ਹੋਏ ਬਿਨਾਂ ਕੋਈ ਕਿਸੇ ਦਾ ਨਾਂ ਕਿਵੇਂ ਲੈ ਸਕਦਾ ਹੈ। ਭਾਜਪਾ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਉਹ ਮੇਰੀ ਪਾਰਟੀ ਦੇ ਜ਼ਿਲੇ ਪ੍ਰਧਾਨ ਦੀ ਗ੍ਰਿਫਤਾਰੀ ਚਾਹੁੰਦੀ ਹੈ। ਇਹ ਨਿੱਜੀ ਬਦਲੇ ਦੀ ਭਾਵਨਾ ਵਾਲੀ ਗੱਲ ਹੈ। ਭਾਜਪਾ ਸਾਜ਼ਿਸ਼ਾਂ ਰਚ ਰਹੀ ਹੈ।
ਰਾਜ ਸਭਾ ’ਚੋਂ 72 ਸੰਸਦ ਮੈਂਬਰਾਂ ਦੀ ਵਿਦਾਇਗੀ, PM ਮੋਦੀ ਬੋਲੇ- ਅਨੁਭਵ ਦੀ ਤਾਕਤ ਗਿਆਨ ਤੋਂ ਜ਼ਿਆਦਾ
NEXT STORY