ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਇਕ ਸਕੂਲ ਨਿਰਦੇਸ਼ਕ ਦੀ ਖੁਦਕੁਸ਼ੀ ਦੀ ਘਟਨਾ 'ਤੇ ਦੁਖ ਜ਼ਾਹਰ ਕਰਦੇ ਹੋਏ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਕਰਮਚਾਰੀ ਖੁਦਕੁਸ਼ੀ ਵਰਗਾ ਕਦਮ ਚੁੱਕਣ ਨੂੰ ਮਜ਼ਬੂਰ ਹੋ ਰਹੇ ਹਨ।ਪ੍ਰਿਯੰਕਾ ਨੇ ਬਾਂਦਾ ਦੀ ਘਟਨਾ ਨਾਲ ਜੁੜੀ ਖਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ,''ਬਾਂਦਾ ਦੀ ਇਹ ਘਟਨਾ ਬਹੁਤ ਹੀ ਦੁਖਦ ਹੈ। ਭਾਜਪਾ ਨੇ ਅੱਜ ਕਰਮਚਾਰੀਆਂ ਨੂੰ ਇਸ ਸਥਿਤੀ 'ਚ ਲਿਆ ਦਿੱਤਾ ਹੈ ਕਿ ਉਹ ਖੁਦਕੁਸ਼ੀ ਕਰਨ ਲਈ ਮਜ਼ਬੂਰ ਹਨ।'' ਉਨ੍ਹਾਂ ਨੇ ਦਾਅਵਾ ਕੀਤਾ,''ਨਿਰਦੇਸ਼ਕਾਂ ਨਾਲ ਭਾਜਪਾ ਨੇ ਅਜਿਹਾ ਧੋਖਾ ਕੀਤਾ ਹੈ ਕਿ ਸਾਡੇ ਇਹ ਮਿਹਨਤੀ ਕਰਮਚਾਰੀ ਭਿਆਨਕ ਆਰਥਿਕ ਤੰਗਹਾਲੀ ਝੱਲ ਰਹੇ ਹਨ। ਉੱਤਰ ਪ੍ਰਦੇਸ਼ ਦੀ ਜਨਤਾ ਮੁਆਫ਼ ਨਹੀਂ ਕਰੇਗੀ।''
ਜਜ਼ਬੇ ਨੂੰ ਸਲਾਮ : ਪੈਰ ਨਾਲ ਪ੍ਰੀਖਿਆ ਦੇ ਰਹੀ ਹੈ ਮਮਤਾ
NEXT STORY