ਕੋਲਕਾਤਾ - ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੱਛਮੀ ਬੰਗਾਲ ਇਕਾਈ ਨੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਵਿਰੋਧ ਵਿੱਚ ਵੀਰਵਾਰ ਨੂੰ ਕੋਲਕਾਤਾ ਦੇ ਪੂਰਬੀ ਖੇਤਰ ਵਿੱਚ ਇੱਕ ਮਾਰਚ ਕੱਢਿਆ। ਭਾਜਪਾ ਨੇ ਦੁਪਹਿਰ ਨੂੰ ਹੁਡਕੋ ਕਰਾਸਿੰਗ ਤੋਂ ਸਿਹਤ ਭਵਨ ਤੱਕ ਮਾਰਚ ਕੱਢਿਆ। ਸਵਾਸਥ ਭਵਨ ਸਾਲਟ ਲੇਕ ਵਿੱਚ ਸਥਿਤ ਹੈ ਅਤੇ ਰਾਜ ਦੇ ਸਿਹਤ ਵਿਭਾਗ ਦਾ ਮੁੱਖ ਦਫ਼ਤਰ ਹੈ।
ਇਹ ਵੀ ਪੜ੍ਹੋ - ਰਿਟਾਇਰਡ ਫੌਜੀ ਨੇ ਸ਼ਰਾਬ ਪੀ ਪੁੱਤਰ ਨੂੰ ਮਾਰੀ ਗੋਲੀ, ਹੋਈ ਮੌਤ, ਵਜ੍ਹਾ ਸੁਣ ਹੋ ਜਾਵੋਗੇ ਹੈਰਾਨ
ਭਾਜਪਾ ਨੇਤਾ ਦਲੀਪ ਘੋਸ਼ ਨੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਸੱਚ ਸਾਹਮਣੇ ਆਵੇ ਅਤੇ ਇਨਸਾਫ਼ ਦਿੱਤਾ ਜਾਵੇ। ਸੂਬਾ ਸਰਕਾਰ ਅਤੇ ਸੂਬਾ ਸਿਹਤ ਵਿਭਾਗ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜ ਦੇ ਸਿਹਤ ਵਿਭਾਗ ਅਤੇ ਆਰਜੀ ਕਾਰ ਹਸਪਤਾਲ ਨੇ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ।" ਮਾਰਚ ਦੌਰਾਨ ਭਾਜਪਾ ਵਰਕਰਾਂ ਨੇ ਇਕੱਠੇ ਹੋ ਕੇ 'ਸਾਨੂੰ ਇਨਸਾਫ਼ ਚਾਹੀਦੈ' ਦੇ ਨਾਅਰੇ ਲਾਏ। ਇਸ ਮਾਰਚ ਦੀ ਅਗਵਾਈ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਮੁੱਖ ਆਗੂਆਂ ਨੇ ਕੀਤੀ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਵਾਸਥ ਭਵਨ ਵੱਲ ਮਾਰਚ ਕਰਨ ਤੋਂ ਰੋਕਣ ਲਈ ਸਾਲਟ ਲੇਕ ਵਿੱਚ ਇੰਦਰਾ ਭਵਨ ਨੇੜੇ ਬੈਰੀਕੇਡ ਲਗਾ ਦਿੱਤੇ ਸਨ।
ਇਹ ਵੀ ਪੜ੍ਹੋ - ਪੁਲਸ ਦਾ ਇਹ SP ਅਫ਼ਸਰ ਬਣਿਆ 'ਸਿੰਘਮ', ਵੀਡੀਓ ਦੇਖ ਹਰ ਕੋਈ ਕਰ ਰਿਹਾ ਸਿਫ਼ਤਾਂ
ਕੋਲਕਾਤਾ ਦੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਹਾਲ ਦੇ ਅੰਦਰ 9 ਅਗਸਤ ਨੂੰ ਇੱਕ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਕੋਲਕਾਤਾ ਪੁਲਸ ਨੇ ਇੱਕ ਮਹਿਲਾ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਅਗਲੇ ਦਿਨ ਇੱਕ ਸਿਵਲੀਅਨ ਵਲੰਟੀਅਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਕੋਲਕਾਤਾ ਹਾਈ ਕੋਰਟ ਨੇ 13 ਅਗਸਤ ਨੂੰ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪਣ ਦਾ ਹੁਕਮ ਦਿੱਤਾ ਸੀ। ਜਿਸ ਤੋਂ ਬਾਅਦ ਸੀਬੀਆਈ ਨੇ 14 ਅਗਸਤ ਨੂੰ ਆਪਣੀ ਜਾਂਚ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ - ਯੌਨ ਸ਼ੋਸ਼ਣ ਮਾਮਲੇ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੌਰਾਨ ਇੰਟਰਨੈੱਟ ਤੇ ਸਕੂਲ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
200 ਫੁੱਟ ਡੂੰਘੀ ਖੱਡ 'ਚ ਡਿੱਗੀ ਬੱਸ, 6 ਲੋਕਾਂ ਦੀ ਮੌਤ
NEXT STORY