ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤ ਮਹੀਨੇ 'ਚ ਸੱਤਵੀਂ ਵਾਰ ਦੇਸ਼ ਦੇ ਨਾਮ ਸੁਨੇਹਾ ਲੈ ਕੇ ਆਏ। ਸਪੱਸ਼ਟ ਤੌਰ 'ਤੇ ਉਨ੍ਹਾਂ ਦਾ ਇਹ ਸੁਨੇਹਾ ਵੀ ਕੋਰੋਨਾ 'ਤੇ ਹੀ ਸੀ। ਉਹ 12 ਮਿੰਟ ਬੋਲੇ। ਕਬੀਰਦਾਸ ਦੇ ਇੱਕ ਦੋਹੇ ਦਾ ਜ਼ਿਕਰ ਕੀਤਾ। ਰਾਮਚਰਿਤ ਮਾਨਸ 'ਚ ਲਿਖੀ ਗੱਲ ਦੱਸੀ। ਤਿੰਨ ਧਰਮਾਂ ਦੇ ਛੇ ਤਿਉਹਾਰਾਂ ਨਵਰਾਤਰੀ, ਦੁਸ਼ਹਿਰਾ, ਈਦ, ਦਿਵਾਲੀ, ਛੱਠ ਪੂਜਾ ਅਤੇ ਗੁਰੂਨਾਨਕ ਜੈਯੰਤੀ ਦਾ ਜ਼ਿਕਰ ਕੀਤਾ। ਫਿਰ ਬਿਹਾਰ 'ਚ ਵੋਟਿੰਗ ਤੋਂ 8 ਦਿਨ ਪਹਿਲਾਂ ਉਨ੍ਹਾਂ ਨੇ ਇਹ ਅਪੀਲ ਕੀਤੀ- ‘ਜਦੋਂ ਤੱਕ ਕੋਰੋਨਾ ਦੀ ਦਵਾਈ ਨਹੀਂ, ਉਦੋਂ ਤੱਕ ਢਿੱਲ ਨਹੀਂ।’
ਮੋਦੀ ਦੇ ਦੇਸ਼ ਦੇ ਨਾਮ ਸੁਨੇਹਾ ਤੋਂ ਪਹਿਲਾਂ ਭਾਜਪਾ ਦੇ ਯੂ-ਟਿਊਬ ਚੈਨਲ 'ਤੇ ਲਾਈਕ ਤੋਂ ਜ਼ਿਆਦਾ ਡਿਸਲਾਈਕ ਸਨ। ਜਦੋਂ ਮੋਦੀ ਦਾ 12 ਮਿੰਟ ਦਾ ਭਾਸ਼ਣ ਖ਼ਤਮ ਹੋਣ ਨੂੰ ਸੀ, ਤਾਂ ਭਾਜਪਾ ਨੇ ਆਪਣੇ ਚੈਨਲ ਤੋਂ ਡਿਸਲਾਈਕ ਦੇ ਨੰਬਰ ਛੁਪਾ ਲਏ। ਯਾਨੀ ਤੁਸੀਂ ਇੱਥੇ ਲਾਈਕ-ਡਿਸਲਾਈਕ ਤਾਂ ਕਰ ਸਕਦੇ ਸੀ ਪਰ ਉਸਦੇ ਨੰਬਰ ਨਹੀਂ ਦੇਖ ਸਕਦੇ ਸੀ। ਹਾਲਾਂਕਿ, ਪੀ.ਐੱਮ.ਓ., ਨਰਿੰਦਰ ਮੋਦੀ ਅਤੇ ਪੀ.ਆਈ.ਬੀ. ਦੇ ਚੈਨਲਾਂ 'ਤੇ ਮੋਦੀ ਦੇ ਭਾਸ਼ਣ 'ਤੇ ਡਿਸਲਾਈਕ ਤੋਂ ਜ਼ਿਆਦਾ ਲਾਈਖਸ ਸਨ। ਇਸ ਲਈ ਇੱਥੇ ਨੰਬਰ ਨਜ਼ਰ ਆ ਰਹੇ ਸਨ। ਨਰਿੰਦਰ ਮੋਦੀ ਦੇ ਅਧਿਕਾਰਕ ਚੈਨਲ 'ਤੇ ਮੋਦੀ ਦੇ ਭਾਸ਼ਣ ਦੀ ਲਿੰਕ 'ਤੇ ਤੁਸੀਂ ਕੁਮੈਂਟ ਤਾਂ ਕਰ ਸਕਦੇ ਸੀ ਪਰ ਬਾਕੀ ਲੋਕਾਂ ਦੇ ਕੁਮੈਂਟ ਦੇਖ ਨਹੀਂ ਸਕਦੇ ਸੀ।
ਕੋਰੋਨਾ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦਾ ਇਸਤੇਮਾਲ ਹੋ ਸਕਦਾ ਹੈ ਬੰਦ
NEXT STORY