ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਸਿਰਫ਼ ਦਿਖਾਵੇ ਅਤੇ ਚੋਣਾਂ ਲਈ ਦਲਿਤਾਂ ਅਤੇ ਆਦਿਵਾਸੀਆਂ ਦੇ ਨਾਮ ਦਾ ਇਸਤੇਮਾਲ ਕਰਦੀ ਹੈ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ ਕਿ ਦਲਿਤਾਂ ਅਤੇ ਆਦਿਵਾਸੀਆਂ 'ਤੇ ਹਮਲੇ ਦੀਆਂ ਘਟਨਾਵਾਂ 'ਤੇ ਭਾਜਪਾ ਨੇ ਚੁੱਪੀ ਕਿਉਂ ਬਣਾ ਰੱਖੀ ਹੈ?
ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ,''ਉੱਤਰ ਪ੍ਰਦੇਸ਼ 'ਚ ਇਕ ਦਲਿਤ ਨੌਜਵਾਨ ਨੂੰ ਦਬੰਗਾਂ ਨੇ ਬੰਬ ਨਾਲ ਉੱਡਾ ਦਿੱਤਾ। ਮੱਧ ਪ੍ਰਦੇਸ਼ 'ਚ ਇਕ ਆਦਿਵਾਸੀ ਔਰਤ ਨੂੰ ਦਬੰਗਾਂ ਨੇ ਜਿਊਂਦੇ ਸਾੜਿਆ।'' ਉਨ੍ਹਾਂ ਕਿਹਾ,''ਦਿਖਾਵਿਆਂ/ਚੋਣਾਂ ਲਈ ਦਲਿਤਾਂ-ਆਦਿਵਾਸੀਆਂ ਦਾ ਨਾਮ ਇਸਤੇਮਾਲ ਕਰਨ ਵਾਲੀ ਭਾਜਪਾ ਨੇ, ਦਲਿਤਾਂ-ਆਦਿਵਾਸੀਆਂ 'ਤੇ ਹਮਲੇ ਦੀਆਂ ਇਨ੍ਹਾਂ ਭਿਆਨਕ ਘਟਨਾਵਾਂ ਨੂੰ ਲੈ ਕੇ ਚੁੱਪੀ ਕਿਉਂ ਬਣਾ ਰੱਖੀ ਹੈ?''
ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਦੇ ਘਰ ਅਤੇ ਦਫ਼ਤਰ ACB ਦਾ ਛਾਪਾ
NEXT STORY