ਅਹਿਮਦਾਬਾਦ— ਜੇ. ਐੱਨ. ਐੱਨ. ਕਾਲਜ 'ਚ ਦਾਖਲਾ ਦਿਵਾਉਣ ਦੇ ਨਾਂ 'ਤੇ ਇਕ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਭਾਜਪਾ ਦੇ ਪ੍ਰਦੇਸ਼ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਜਯੰਤੀ ਭਾਨੂਸ਼ਾਲੀ ਵਿਰੁੱਧ ਐੱਫ. ਆਈ. ਆਰ. ਦਰਜ ਹੋ ਗਈ ਹੈ ਪਰ ਭਾਜਪਾ ਨੇ ਕਿਹਾ ਹੈ ਕਿ ਦੋਸ਼ੀ ਸਾਬਿਤ ਨਾ ਹੋਣ ਤੱਕ ਉਹ ਪਾਰਟੀ 'ਚ ਹੀ ਰਹਿਣਗੇ। ਭਾਜਪਾ ਦੇ ਨੇਤਾ ਭਾਨੂਸ਼ਾਲੀ 'ਤੇ ਸੂਰਤ ਦੀ ਇਕ ਵਿਦਿਆਰਥਣ ਨੇ ਦੋਸ਼ ਲਾਇਆ ਹੈ ਕਿ ਬੀਤੇ ਸਾਲ ਫੈਸ਼ਨ ਡਿਜ਼ਾਈਨ ਕੋਰਸ 'ਚ ਦਾਖਲਾ ਦਿਵਾਉਣ ਦੇ ਨਾਂ 'ਤੇ ਭਾਨੂਸ਼ਾਲੀ ਨੇ ਉਸ ਨੂੰ ਗਾਂਧੀਨਗਰ ਬੁਲਾਇਆ ਅਤੇ ਉਸ ਨਾਲ ਕਾਰ ਵਿਚ ਹੀ ਜਬਰ-ਜ਼ਨਾਹ ਕੀਤਾ।
ਜਾਣਕਾਰੀ ਮੁਤਾਬਕ ਭਾਨੂਸ਼ਾਲੀ ਦੇ ਡਰਾਈਵਰ ਅਤੇ ਗੰਨਮੈਨ ਨੇ ਬਾਹਰ ਖੜ੍ਹੇ ਹੋ ਕੇ ਇਸ ਘਟਨਾਚੱਕਰ ਦੀ ਵੀਡੀਓ ਕਲਿਪ ਬਣਾਈ, ਜਿਸ ਨੂੰ ਦਿਖਾ ਕੇ ਉਹ ਉਸ ਦੇ ਨਾਲ ਜਬਰ-ਜ਼ਨਾਹ ਕਰਦੇ ਰਹੇ। ਪੀੜਤਾ ਨੇ ਦੋਸ਼ ਲਾਇਆ ਹੈ ਕਿ ਭਾਨੂਸ਼ਾਲੀ ਨੇ ਉਸ ਨੂੰ ਅਹਿਮਦਾਬਾਦ ਏਅਰਪੋਰਟ ਦੇ ਕੋਲ ਸਥਿਤ ਤਾਜ ਗ੍ਰੇਟਵੇ ਹੋਟਲ ਬੁਲਾ ਕੇ ਵੀ ਉਸ ਦੇ ਨਾਲ ਜਬਰ-ਜ਼ਨਾਹ ਕੀਤਾ ਅਤੇ ਕਿਸੇ ਹੋਰ ਵਿਅਕਤੀ ਦੇ ਨਾਲ ਯੌਨ ਸਬੰਧ ਬਣਾਉਣ ਲਈ ਵੀ ਦਬਾਅ ਪਾਉਣ ਲੱਗਾ।
ਸ਼ਿਵ ਸੈਨਾ-ਭਾਜਪਾ ਦਾ ਹੋਇਆ 'ਬ੍ਰੇਕਅਪ'!
NEXT STORY