ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਦੀ ਸੁਰੱਖਿਆ ਨੂੰ ਖਤਰੇ ਦੇ ਖ਼ਦਸ਼ੇ ਤੋਂ ਬਾਅਦ 'ਵਾਈ' ਸ਼੍ਰੇਣੀ ਤੋਂ ਵਧਾ ਕੇ 'ਜ਼ੈੱਡ' ਸ਼੍ਰੇਣੀ ਕਰ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਮੁਲਾਂਕਣ ਤੋਂ ਬਾਅਦ 26 ਅਪ੍ਰੈਲ ਨੂੰ ਸਚਦੇਵਾ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਕੀਤਾ।
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਹਾਲਾਂਕਿ ਅਸੀਂ ਸੁਰੱਖਿਆ ਵਧਾਉਣ ਦੇ ਵਿਸ਼ੇਸ਼ ਕਾਰਨਾਂ ਦਾ ਖ਼ੁਲਾਸਾ ਨਹੀਂ ਕਰ ਸਕਦੇ ਪਰ ਖ਼ਤਰੇ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਅਸੀਂ ਸ਼ਨੀਵਾਰ ਤੋਂ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਦੀ ਸੁਰੱਖਿਆ ਵਧਾ ਦਿੱਤੀ ਹੈ।'' ਉਨ੍ਹਾਂ ਦੱਸਿਆ ਕਿ 'ਜ਼ੈੱਡ' ਸ਼੍ਰੇਣੀ 'ਚ 20 ਤੋਂ 22 ਸੁਰੱਖਿਆ ਕਰਮੀਆਂ ਦੀ ਸੁਰੱਖਿਆ ਹੋਵੇਗੀ, ਜਿਸ 'ਚ 4 ਤੋਂ 6 ਕਮਾਂਡੋ ਅਤੇ ਪੁਲਸ ਕਰਮੀ ਸ਼ਾਮਲ ਹੋਣਗੇ। ਅਧਿਕਾਰੀ ਨੇ ਦੱਸਿਆ ਕਿ ਨੇਤਾ ਦੇ ਕਾਫ਼ਲੇ ਨਾਲ ਇਕ ਪਾਇਲਟ ਵਾਹਨ ਵੀ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਅਸੀਂ ਪਾਕਿਸਤਾਨ ਨੂੰ ਸਬਕ ਸਿਖਾਵਾਂਗੇ' : ਫਾਰੁਕ ਅਬਦੁੱਲਾ
NEXT STORY