ਮੁੰਬਈ (ਏਜੰਸੀ)- ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਦਰਮਿਆਨ ਦੇਵੇਂਦਰ ਫਡ਼ਨਵੀਸ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਮਹਾਰਾਸ਼ਟਰ ਵਿਚ ਭਾਜਪਾ ਦੀ ਅਗਵਾਈ ਵਿਚ ਸਰਕਾਰ ਬਣੇਗੀ। ਮੁੱਖ ਮੰਤਰੀ ਭਾਜਪਾ ਦਾ ਹੋਵੇਗਾ। ਫੜਨਵੀਸ ਨੇ ਕਿਹਾ ਕਿ ਸੂਬੇ ਵਿਚ ਭਾਜਪਾ ਸਥਿਰ ਸਰਕਾਰ ਦੇਵੇਗੀ। ਅਗਲੇ ਪੰਜ ਸਾਲਾਂ ਤੱਕ ਗਠਜੋੜ ਦੀ ਅਗਵਾਈ ਭਾਜਪਾ ਕਰੇਗੀ।
ਇਸ ਤੋਂ ਪਹਿਲਾਂ ਸ਼ਿਵਸੇਨਾ ਮੁਖੀ ਉਦਵ ਠਾਕਰੇ ਨੇ ਨਵੀਂ ਸਰਕਾਰ ਬਣਾਉਣ ਲਈ ਭਾਜਪਾ ਦੇ ਦਾਅਵਾ ਪੇਸ਼ ਕਰਨ 'ਤੇ ਗੱਲਬਾਤ ਕਰਨ ਤੋਂ ਪਹਿਲਾਂ ਸੱਤਾ ਵਿਚ ਸਮਾਨ ਹਿੱਸੇਦਾਰੀ ਦੇ ਫਾਰਮੂਲੇ (50-50) ਨੂੰ ਲਾਗੂ ਕਰਨ ਲਈ ਆਪਣੇ ਸਹਿਯੋਗੀ ਪਾਰਟੀ ਨੇ ਸ਼ਨੀਵਾਰ ਨੂੰ ਲਿਖਤੀ ਭਰੋਸਾ ਦੇਣ ਨੂੰ ਕਿਹਾ। ਸ਼ਿਵਸੇਨਾ ਦੇ ਇਕ ਵਿਧਾਇਕ ਨੇ ਇਹ ਜਾਣਕਾਰੀ ਦਿੱਤੀ। ਸ਼ਿਵਸੇਨਾ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਮੁੰਬਈ ਵਿਚ ਠਾਕਰੇ ਦੀ ਰਿਹਾਇਸ਼ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਨਵੀਂ ਸਰਕਾਰ ਵਿਚ ਆਦਿੱਤਿਆ ਠਾਕਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ।
ਅਮਰੀਕਾ ਦੇ 6 ਮੈਂਬਰਾਂ ਨੇ ਭਾਰਤੀ ਰਾਜਦੂਤ ਨੂੰ ਕਿਹਾ, 'ਵਿਦੇਸ਼ੀ ਪੱਤਰਕਾਰਾਂ ਨੂੰ ਕਸ਼ਮੀਰ ਜਾਣ ਦਿੱਤਾ ਜਾਵੇ'
NEXT STORY