ਪਣਜੀ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਕਰਨਾਟਕ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਫਿਰ ਤੋਂ ਸਰਕਾਰ ਬਣਾਏਗੀ, ਜਿੱਥੇ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦੱਖਣੀ ਗੋਆ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ, ਸ਼ਾਹ ਨੇ ਪਹਿਲਾਂ ਗੋਆ ਅਤੇ ਉਤਰਾਖੰਡ ਵਰਗੇ ‘ਛੋਟੇ ਸੂਬਿਆਂ’ ’ਚ ਭਾਜਪਾ ਦੀ ਜਿੱਤ ’ਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਬਿਆਨ ਨੂੰ ਲੈ ਕੇ ਉਨ੍ਹਾਂ ’ਤੇ ਵਿਅੰਗ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਲਈ ਪੂਰਬ-ਉੱਤਰੀ ਸੂਬਿਆਂ ’ਚ ਹੋਈਆਂ ਚੋਣਾਂ ’ਚ ਪ੍ਰਚਾਰ ਕੀਤਾ, ਜਿੱਥੇ ਪਾਰਟੀ ਦਾ ਸਫਾਇਆ ਹੋ ਗਿਆ। ਸ਼ਾਹ ਨੇ ਕਿਹਾ ਕਿ ਜਦੋਂ ਅਸੀਂ ਗੋਆ ਅਤੇ ਉੱਤਰਾਖੰਡ ’ਚ ਚੋਣਾਂ ਜਿੱਤੇ ਤਾਂ ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ ਛੋਟੇ ਸੂਬੇ ਹਨ ਪਰ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਛੋਟੇ ਸੂਬੇ ਦੇਸ਼ ਦੇ ਅਹਿਮ ਹਿੱਸੇ ਹਨ।
ਉਨ੍ਹਾਂ ਕਿਹਾ ਕਿ ਛੋਟੇ ਸੂਬਿਆਂ ਦੇ ਪ੍ਰਤੀ ਕੇਂਦਰ ਦੀ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਉਹ ਭਾਰਤ ਦੇ ਅਹਿਮ ਅੰਗ ਹਨ। ਸ਼ਾਹ ਨੇ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੋਆ ਅਤੇ ਉਤਰਾਖੰਡ ਵਰਗੇ ਸੂਬਿਆਂ ’ਚ ਪੂਰਨ ਬਹੁਮੱਤ ਦਾ ਆਸ਼ੀਰਵਾਦ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਛੋਟੇ ਸੂਬੇ ਸਾਡੇ ਦੇਸ਼ ਦੀ ਵਿਰਾਸਤ ਹਨ ਅਤੇ ਉਨ੍ਹਾਂ ਦਾ ਮਹੱਤਵ ਵੱਡੇ ਸੂਬਿਆਂ ਦੇ ਬਰਾਬਰ ਹੈ। ਪੂਰਬ-ਉੱਤਰ ’ਚ ਹਾਲ ਹੀ ’ਚ ਹੋਈਆਂ ਚੋਣਾਂ ’ਚ ਕਾਂਗਰਸ ਦੀ ਹਾਰ ਵੱਲ ਇਸ਼ਾਰਾ ਕਰਦੇ ਹੋਏ ਸ਼ਾਹ ਨੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਦੀ ਅਗਵਾਈ ਕਰਨ ਤੋਂ ਬਾਅਦ, ਰਾਹੁਲ ਗਾਂਧੀ ਨੇ ਪੂਰਬ-ਉੱਤਰ ਸੂਬੇ ਦੀਆਂ ਚੋਣਾਂ ’ਚ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਪਰ ਇਨ੍ਹਾਂ ਸੂਬਿਆਂ ’ਚੋਂ ਕਾਂਗਰਸ ਪਾਰਟੀ ਦਾ ਸਫਾਇਆ ਹੋ ਗਿਆ ਅਤੇ ਲੋਕਾਂ ਨੇ ਭਾਜਪਾ ਦੇ ਪੱਖ ’ਚ ਆਪਣਾ ਫੈਸਲਾ ਸੁਣਾਇਆ।
ਖ਼ੌਫਨਾਕ! ਪਤੀ-ਪਤਨੀ ਨੇ ਖ਼ੁਦ ਦਿੱਤੀ ਆਪਣੀ ਬਲੀ, ਸਿਰ ਵੱਢ ਕੇ ਅਗਨੀਕੁੰਡ 'ਚ ਚੜ੍ਹਾਏ
NEXT STORY