ਬੁਲੰਦਨਸ਼ਹਿਰ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲੇ ਵਿਚ ਇਕ ਵਿਆਹ ਸਮਾਗਮ ਜਸ਼ਨ ਫਾਇਰਿੰਗ ਕਾਰਨ ਮਾਤਮ ’ਚ ਬਦਲ ਗਿਆ, ਜਦੋਂ ਗੋਲੀ ਲੱਗਣ ਨਾਲ ਭਾਜਪਾ ਵਰਕਰ ਧਰਮਿੰਦਰ ਭਾਟੀ (36) ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ।
ਪੁਲਸ ਸੁਪਰਡੈਂਟ (ਸ਼ਹਿਰ) ਸ਼ੰਕਰ ਪ੍ਰਸਾਦ ਮੁਤਾਬਕ, ਕਕੋੜ ਪੁਲਸ ਸਟੇਸ਼ਨ ਖੇਤਰ ਦੇ ਅਜੈ ਨਗਰ ਤੋਂ ਇਕ ਬਰਾਤ ਚੋਲਾ ਪੁਲਸ ਸਟੇਸ਼ਨ ਖੇਤਰ ਦੇ ਖਾਨਪੁਰ ਪਿੰਡ ਪਹੁੰਚੀ ਸੀ। ਇਸੇ ਦੌਰਾਨ ਸੁਗਰੀਵ ਨਾਂ ਦੇ ਇਕ ਵਿਅਕਤੀ ਨੇ ਆਪਣੀ ਲਾਇਸੈਂਸੀ ਪਿਸਤੌਲ ਤੋਂ ਜਸ਼ਨ ਦੌਰਾਨ ਫਾਇਰਿੰਗ ਕੀਤੀ, ਇਹ ਗੋਲੀ ਭਾਜਪਾ ਵਰਕਰ ਨੂੰ ਲੱਗੀ। ਜ਼ਖਮੀ ਨੂੰ ਤੁਰੰਤ ਨੋਇਡਾ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਪੁਲਸ ਨੇ ਪਰਿਵਾਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਸੁਗਰੀਵ ਦੀ ਗ੍ਰਿਫ਼ਤਾਰੀ ਦੇ ਨਾਲ ਉਸਦੀ ਲਾਇਸੈਂਸੀ ਪਿਸਤੌਲ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਮੁੰਬਈ ਦੀ ਹਵਾ 'ਤੇ ਇਥੋਪੀਆਈ ਜਵਾਲਾਮੁਖੀ ਦਾ ਅਸਰ? ਮਹਾਰਾਸ਼ਟਰ ਸਰਕਾਰ ਦੇ ਦਾਅਵੇ ਦੀ ਖੁੱਲ੍ਹੀ ਪੋਲ
NEXT STORY