ਗੁਹਾਟੀ (ਏਜੰਸੀ)- ਆਸਾਮ ਪੁਲਸ ਦੇ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਬੁੱਧਵਾਰ ਨੂੰ ਹੈਲਾਕਾਂਡੀ ਜ਼ਿਲ੍ਹੇ ਤੋਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਸ਼ਹਿਜ਼ਾਦ ਭੱਟੀ ਨੈੱਟਵਰਕ (ਐੱਸਬੀਐੱਨ) ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਐੱਸਟੀਐੱਫ ਨੇ 25 ਜੁਲਾਈ ਨੂੰ ਧੁਬਰੀ, ਚਿਰਾਂਗ ਅਤੇ ਬਾਰਪੇਟਾ ਜ਼ਿਲ੍ਹਿਆਂ ਤੋਂ ਇਸ ਸਮੂਹ ਦੇ ਤਿੰਨ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਪਿਛਲੀਆਂ ਗ੍ਰਿਫ਼ਤਾਰੀਆਂ ਅਤੇ ਉਸ ਤੋਂ ਬਾਅਦ ਹੋਈ ਜਾਂਚ ਤੋਂ ਮਿਲੇ ਸੁਰਾਗਾਂ ਦੇ ਆਧਾਰ 'ਤੇ ਐੱਸਟੀਐੱਫ ਨੇ ਹੈਲਾਕਾਂਡੀ ਪੁਲਸ ਨਾਲ ਸਾਂਝੀ ਮੁਹਿੰਮ ਚਲਾ ਕੇ 21 ਸਾਲਾ ਮੈਂਬਰ ਨੂੰ ਰਾਮਨਾਥਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ। ਅਧਿਕਾਰੀ ਨੇ ਦੱਸਿਆ ਕਿ ਮੁਹਿੰਮ ਦੌਰਾਨ ਦੋਸ਼ੀ ਦੇ ਕਬਜ਼ੇ 'ਚੋਂ ਕਈ ਦਸਤਾਵੇਜ਼ ਬਰਾਮਦ ਕੀਤੇ ਗਏ। ਇਹ ਕਾਰਵਾਈ ਐੱਸਟੀਐੱਫ ਦੀ 'ਵੱਖਵਾਦੀ ਅਤੇ ਰਾਸ਼ਟਰ ਵਿਰੋਧੀ ਨੈੱਟਵਰਕ ਤੇ ਉਨ੍ਹਾਂ ਦੇ ਮੈਂਬਰਾਂ ਖ਼ਿਲਾਫ਼ ਲਗਾਤਾਰ ਜਾਰੀ ਜਾਂਚ ਅਤੇ ਕਾਰਵਾਈ' ਦਾ ਹਿੱਸਾ ਹੈ।

ਸਰਕਾਰ ਦੇ ਇਕ ਬਿਆਨ ਅਨੁਸਾਰ, ਸ਼ਹਿਜ਼ਾਦ ਭੱਟੀ ਨੈੱਟਵਰਕ ਪਾਕਿਸਤਾਨ ਸਥਿਤ ਇਕ ਅੱਤਵਾਦੀ ਗਿਰੋਹ ਹੈ, ਜਿਸ ਦਾ ਸੰਬੰਧ ਭਾਰਤ ਭਰ 'ਚ ਹੱਥਗੋਲੇ, ਆਈਈਡੀ ਅਤੇ ਪੈਟਰੋਲ ਬੰਬ ਹਮਲਿਆਂ ਅਤੇ ਟਾਰਗੇਟ ਕਤਲਾਂ ਨਾਲ ਹੈ। ਬਿਆਨ 'ਚ ਕਿਹਾ ਗਿਆ ਕਿ ਐੱਸਬੀਐੱਨ ਸਥਾਨਕ ਲੋਕਾਂ ਨੂੰ ਪੁਲਸ, ਰੱਖਿਆ ਅਤੇ ਧਾਰਮਿਕ ਸਥਾਨਾਂ ਦੀ ਰੇਕੀ ਕਰਨ ਅਤੇ ਜਾਸੂਸੀ ਕਰਨ ਲਈ ਸੀਸੀਟੀਵੀ ਕੈਮਰੇ ਲਗਾਉਣ ਲਈ ਵੀ ਪੈਸੇ ਦਿੰਦਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਿਆਜ਼-ਖੰਡ ਦੀਆਂ ਕੀਮਤਾਂ 'ਤੇ ਤੋੜਿਆ ਮਹਿੰਗਾਈ ਦਾ ਲੱਕ, CM ਰੇਖਾ ਗੁਪਤ ਨੇ ਆਖੀ ਇਹ ਗੱਲ
NEXT STORY