ਅਗਰਤਲਾ : ਭਾਜਪਾ ਵਰਕਰਾਂ ਨੇ ਤ੍ਰਿਪੁਰਾ ਦੇ ਅਗਰਤਲਾ ਹਵਾਈ ਅੱਡੇ ਤੋਂ ਤ੍ਰਿਪੁਰੇਸ਼ਵਰੀ ਮੰਦਰ ਜਾਣ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਤੇ ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਕਾਫਲੇ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਬੈਨਰਜੀ ਦੇ ਕਾਫਲੇ ਨੂੰ ਪੱਛਮੀ ਤ੍ਰਿਪੁਰਾ ਦੇ ਚਾਰੀਲਾਮ ’ਚ ਰੋਕਿਆ ਗਿਆ। ਇਸ ਦੌਰਾਨ ਭਾਜਪਾ ਵਰਕਰ ਨਾਅਰੇ ਲਾਉਂਦੇ ਹੋਏ ਸੜਕ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਸੂਤਰਾਂ ਨੇ ਕਿਹਾ ਕਿ ਭਾਜਪਾ ਵਰਕਰਾਂ ਨੇ ਆਪਣੀ ਪਾਰਟੀ ਦੇ ਝੰਡਿਆਂ ਦੇ ਡੰਡਿਆਂ ਨਾਲ ਬੈਨਰਜੀ ਦੀ ਕਾਰ ’ਤੇ ਵਾਰ ਕੀਤੇ ਪਰ ਵਾਹਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ- ਫਰਜ਼ੀ ਲੈਫਟੀਨੈਂਟ ਬਣ ਹਾਈ ਪ੍ਰੋਫਾਈਲ ਬੀਬੀਆਂ ਨੂੰ ਫਸਾਉਣ ਵਾਲਾ ਗ੍ਰਿਫਤਾਰ
ਸਿਪਾਹੀਜਾਲਾ ਜ਼ਿਲੇ ਦੇ ਕਮਲਾ ਸਾਗਰ ’ਚ ਅਭਿਸ਼ੇਕ ਬੈਨਰਜੀ ਜਦੋਂ ਉਦੈਪੁਰ ਵਿਚ ਤ੍ਰਿਪੁਰੇਸ਼ਵਰੀ ਮੰਦਰ ਪਹੁੰਚੇ ਤਾਂ ਭਾਜਪਾ ਵਰਕਰਾਂ ਦੇ ਇਕ ਸਮੂਹ ਨੇ ਉਨ੍ਹਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ‘ਅਭਿਸ਼ੇਕ ਵਾਪਸ ਜਾਓ’ ਦੇ ਨਾਅਰੇ ਲਾਓ। ਉੱਥੇ ਮੌਜਦ ਤ੍ਰਿਣਮੂਲ ਸਮਰਥਕਾਂ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਤਣਾਅ ਪੈਦਾ ਹੋ ਗਿਆ। ਇਸ ਤੋਂ ਬਾਅਦ ਗੋਮਤੀ ਜ਼ਿਲੇ ਦੇ ਭਾਜਪਾ ਪ੍ਰਧਾਨ ਅਭਿਸ਼ੇਕ ਦੇਬਰਾਏ ਨੇ ਪਾਰਟੀ ਸਮਰਥਕਾਂ ਨੂੰ ਇਲਾਕੇ ’ਚੋਂ ਚਲੇ ਜਾਣ ਲਈ ਕਿਹਾ। ਫਿਰ ਬੈਨਰਜੀ ਮੰਦਰ ਦੇ ਅੰਦਰ ਗਏ ਅਤੇ ਦਰਸ਼ਨ ਕੀਤੇ।
ਅਭਿਸ਼ੇਕ ਬੈਨਰਜੀ ਨੇ ਘਟਨਾ ਦੀ ਵੀਡੀਓ ਸਾਂਝੀ ਕਰਦੇ ਹੋਏ ਟਵੀਟ ਕੀਤਾ–ਤ੍ਰਿਪੁਰਾ ’ਚ ਭਾਜਪਾ ਦੇ ਰਾਜ ’ਚ ਲੋਕਤੰਤਰ! ਸੂਬੇ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਬਿਪਲਬ ਦੇਬ ਨੂੰ ਸ਼ਾਬਾਸ਼ੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕੁੱਲੂ ’ਚ ਬੱਦਲ ਫਟਣ ਨਾਲ ਹੜ੍ਹ, ਮਕਾਨ ਖਾਲੀ ਕਰਵਾਏ
NEXT STORY