ਮੁੰਬਈ-ਮੁੰਬਈ 'ਚ INS ਰਣਵੀਰ 'ਚ ਧਮਾਕਾ ਹੋ ਗਿਆ, ਜਿਸ 'ਚ ਨੇਵੀ ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਇਸ ਹਾਦਸੇ 'ਚ ਕਈ ਜਵਾਨਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਭਾਰਤੀ ਨੇਵੀ ਦੇ ਅਧਿਕਾਰੀ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੇਵਲ ਡਾਕਯਾਰਡ ਮੁੰਬਈ 'ਤੇ ਅੱਜ ਇਕ ਮੰਦਭਾਗੀ ਘਟਨਾ ਵਾਪਰੀ।
ਇਹ ਵੀ ਪੜ੍ਹੋ : ਇਸਲਾਮਾਬਾਦ 'ਚ TTP ਅੱਤਵਾਦੀਆਂ ਦਾ ਹਮਲਾ, ਪੁਲਸ ਮੁਲਾਜ਼ਮ ਦੀ ਮੌਤ
ਆਈ.ਐੱਨ.ਐੱਸ. ਰਣਵੀਰ ਦੇ ਇਕ ਅੰਦਰੂਨੀ ਕੰਪਾਰਟਮੈਂਟ 'ਚ ਧਮਾਕਾ ਹੋਣ ਨਾਲ ਨੇਵੀ ਦੇ 3 ਜਵਾਨਾਂ ਦੀ ਮੌਤ ਹੋ ਗਈ, ਹਾਲਾਂਕਿ ਹਾਦਸੇ ਤੋਂ ਬਾਅਦ ਜਹਾਜ਼ ਦੇ ਚਾਲਕ ਦਲ ਨੇ ਸਥਿਤੀ ਨੂੰ ਤੁਰੰਤ ਕੰਟਰੋਲ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਨੇਵੀ ਨੇ ਧਮਾਕੇ ਦੀ ਜਾਂਚ ਦਾ ਹੁਕਮ ਦਿੱਤਾ ਹੈ। ਆਈ.ਐੱਨ.ਐੱਸ. ਰਣਵੀਰ ਪੂਰਬੀ ਨੇਵੀ ਕਮਾਨ ਤੋਂ ਕ੍ਰਾਸ ਕੋਸਟ ਆਪਰੇਸ਼ਨ ਤਾਇਨਾਤੀ 'ਤੇ ਸੀ ਅਤੇ ਜਲਦ ਹੀ ਬੇਸ ਪੋਰਟ 'ਤੇ ਪਰਤਣ ਵਾਲਾ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਬੋਰਡ ਆਫ ਇਨਕੁਆਰੀ ਦੇ ਹੁਕਮ ਵੀ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਦੱਖਣੀ ਕੋਰੀਆਈ ਰਾਸ਼ਟਰਪਤੀ ਪਹੁੰਚੇ ਸਾਊਦੀ ਅਰਬ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੁਲਗਾਮ ’ਚ IED ਧਮਾਕਾ, ਸ਼੍ਰੀਨਗਰ ’ਚ ਮਿਲਿਆ ਸ਼ੱਕੀ ਬੈਗ
NEXT STORY