ਕਠੂਆ, (ਗੁਰਪ੍ਰੀਤ)— ਜੰਮੂ-ਕਸ਼ਮੀਰ 'ਚ ਕਠੂਆ ਦੇ ਜੰਗਲੋਟ ਫੌਜੀ ਕੈਂਪ 'ਚ ਭੇਦਭਰੇ ਢੰਗ ਨਾਲ ਹੋਏ ਧਮਾਕੇ 'ਚ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ ਇਕ ਹੋਰ ਜਵਾਨ ਹੌਲਦਾਰ ਲਾਲ ਪ੍ਰਸਾਦ ਗੁਰੁੰਗ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਸੂਤਰਾਂ ਮੁਤਾਬਕ ਕੈਂਪ 'ਚ ਸਿਲੰਡਰ ਨੂੰ ਅੱਗ ਲੱਗਣ ਨਾਲ ਧਮਾਕਾ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਹੀਦ ਜਵਾਨ ਦੀ ਪਛਾਣ ਦੀਪੇਨ ਨਵਾਂਗ ਨਿਵਾਸੀ ਰਾਜਸਥਾਨ ਦੇ ਰੂਪ ਵਜੋਂ ਹੋਈ ਹੈ।
ਦਿੱਲੀ : ਏਮਸ ਦੇ ਟ੍ਰਾਮਾ ਸੈਂਟਰ 'ਚ ਲੱਗੀ ਭਿਆਨਕ ਅੱਗ
NEXT STORY