ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਪੁਣੇ ਤੋਂ ਇੱਕ ਬੇਹੱਦ ਦਿਲਚਸਪ ਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੋਕ ‘ਸਾਲ ਦਾ ਪਹਿਲਾ ਵੱਡਾ ਕਾਂਡ’ ਕਹਿ ਰਹੇ ਹਨ। ਇੱਥੇ ਬਾਲਕਨੀ ਵਿੱਚ ਫਸੇ ਦੋ ਦੋਸਤਾਂ ਨੂੰ ਬਚਾਉਣ ਲਈ ਨਾ ਤਾਂ ਕੋਈ ਪੁਲਸ ਆਈ ਅਤੇ ਨਾ ਹੀ ਫਾਇਰ ਬ੍ਰਿਗੇਡ, ਸਗੋਂ ਬਲਿੰਕਿਟ (Blinkit) ਦਾ ਇੱਕ ਡਿਲੀਵਰੀ ਏਜੰਟ ‘ਸੁਪਰਹੀਰੋ’ ਬਣ ਕੇ ਪਹੁੰਚਿਆ।
ਰਾਤ ਦੇ 3 ਵਜੇ ਮੁਸੀਬਤ 'ਚ ਫਸੇ
ਦੋਸਤ ਇਹ ਪੂਰਾ ਵਾਕਿਆ ਪੁਣੇ ਦੇ ਰਹਿਣ ਵਾਲੇ ਮਿਹਿਰ ਗਹੂਕਰ ਅਤੇ ਉਸ ਦੇ ਦੋਸਤ ਨਾਲ ਵਾਪਰਿਆ। ਰਾਤ ਦੇ ਕਰੀਬ 3 ਵਜੇ ਦੋਵੇਂ ਦੋਸਤ ਗਲਤੀ ਨਾਲ ਆਪਣੇ ਹੀ ਫਲੈਟ ਦੀ ਬਾਲਕਨੀ ਵਿੱਚ ਬੰਦ ਹੋ ਗਏ ਕਿਉਂਕਿ ਦਰਵਾਜ਼ਾ ਬਾਹਰੋਂ ਲਾਕ ਹੋ ਗਿਆ ਸੀ। ਫਲੈਟ ਦੇ ਅੰਦਰ ਮਿਹਿਰ ਦੇ ਮਾਤਾ-ਪਿਤਾ ਗੂੜ੍ਹੀ ਨੀਂਦ ਵਿੱਚ ਸੌਂ ਰਹੇ ਸਨ। ਦੋਸਤਾਂ ਨੂੰ ਡਰ ਸੀ ਕਿ ਜੇਕਰ ਉਹ ਚੀਕਦੇ ਹਨ ਜਾਂ ਦਰਵਾਜ਼ਾ ਖੜਕਾਉਂਦੇ ਤਾਂ ਮਾਪਿਆਂ ਦੀ ਨੀਂਦ ਖਰਾਬ ਹੋਵੇਗੀ ਅਤੇ ਉਨ੍ਹਾਂ ਨੂੰ ਡਾਂਟ ਪੈ ਸਕਦੀ ਹੈ।
ਇਸ ਤਰ੍ਹਾਂ ਲਾਇਆ ਜੁਗਾੜ
ਅਜਿਹੀ ਅਜੀਬ ਸਥਿਤੀ ਵਿੱਚ ਮਿਹਿਰ ਨੇ ਆਪਣਾ ਦਿਮਾਗ ਚਲਾਇਆ ਅਤੇ ਤੁਰੰਤ ਬਲਿੰਕਿਟ ਐਪ ਖੋਲ੍ਹ ਕੇ ਕੁਝ ਸਾਮਾਨ ਆਰਡਰ ਕਰ ਦਿੱਤਾ। ਉਨ੍ਹਾਂ ਦਾ ਮਕਸਦ ਸਾਮਾਨ ਮੰਗਵਾਉਣਾ ਨਹੀਂ ਸੀ, ਸਗੋਂ ਕਿਸੇ ਅਜਿਹੇ ਵਿਅਕਤੀ ਨੂੰ ਬੁਲਾਉਣਾ ਸੀ ਜੋ ਘਰ ਦੇ ਬਾਹਰ ਖੜ੍ਹਾ ਹੋ ਕੇ ਉਨ੍ਹਾਂ ਦੀ ਮਦਦ ਕਰ ਸਕੇ। ਜਿਵੇਂ ਹੀ ਡਿਲੀਵਰੀ ਏਜੰਟ ਆਰਡਰ ਲੈ ਕੇ ਪਹੁੰਚਿਆ, ਮਿਹਿਰ ਨੇ ਬਾਲਕਨੀ ਤੋਂ ਹੀ ਉਸ ਨੂੰ ਆਪਣੀ ਮਜਬੂਰੀ ਦੱਸੀ।
ਡਿਲੀਵਰੀ ਏਜੰਟ ਇਸ ਤਰ੍ਹਾਂ ਕਰਵਾਇਆ ਆਜ਼ਾਦ
ਮਿਹਿਰ ਨੇ ਹੌਲੀ ਜਿਹੇ ਏਜੰਟ ਨੂੰ ਸਮਝਾਇਆ ਕਿ ਘਰ ਦਾ ਮੁੱਖ ਦਰਵਾਜ਼ਾ ਬਾਹਰੋਂ ਕਿਵੇਂ ਖੋਲ੍ਹਣਾ ਹੈ। ਡਿਲੀਵਰੀ ਏਜੰਟ ਨੇ ਵੀ ਬੜੀ ਚਤੁਰਾਈ ਅਤੇ ਸੂਝਬੂਝ ਦਿਖਾਈ ਅਤੇ ਬਿਨਾਂ ਕਿਸੇ ਨੂੰ ਜਗਾਏ ਦੋਵਾਂ ਦੋਸਤਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ
ਮਿਹਿਰ ਨੇ ਇਸ ਪੂਰੀ ਘਟਨਾ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ (@mihteeor) 'ਤੇ ਸਾਂਝਾ ਕੀਤਾ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਬਲਿੰਕਿਟ ਨੇ ਮਜ਼ਾਕ ਵਿੱਚ ਲਿਖਿਆ— "ਇਹ ਸਿਰਫ ਪੁਣੇ ਵਿੱਚ ਹੀ ਹੋ ਸਕਦਾ ਹੈ"। ਇੱਕ ਯੂਜ਼ਰ ਨੇ ਲਿਖਿਆ ਕਿ ਬਲਿੰਕਿਟ ਹੁਣ ਸਿਰਫ ਸਾਮਾਨ ਹੀ ਨਹੀਂ, ਸਗੋਂ ਖੁਸ਼ੀਆਂ ਅਤੇ ਆਜ਼ਾਦੀ ਵੀ ਡਿਲੀਵਰ ਕਰ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਆਖ਼ਰ ਕਿਵੇਂ ਲੱਗ ਗਈ ONGC ਦੇ ਤੇਲ ਦੇ ਖੂਹ 'ਚ ਇੰਨੀ ਭਿਆਨਕ ਅੱਗ? ਚੌਥੇ ਦਿਨ ਵੀ ਰਾਹਤ ਕਾਰਜ ਜਾਰੀ
NEXT STORY