ਸ਼੍ਰੀਨਗਰ (ਭਾਸ਼ਾ)- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਤੋਂ ਲਾਪਤਾ ਇਕ ਫ਼ੌਜੀ ਦੀ ਬੁੱਧਵਾਰ ਨੂੰ ਗੋਲੀਆਂ ਨਾਲ ਛਲਣੀ ਮ੍ਰਿਤਕ ਦੇਹ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 'ਟੇਰੀਟੋਰੀਅਲ ਆਰਮੀ' ਦੇ ਜਵਾਨ ਹਿਲਾਲ ਅਹਿਮਦ ਭੱਟ ਮੰਗਲਵਾਰ ਨੂੰ ਸ਼ਾਹ ਇਲਾਕੇ ਤੋਂ ਲਾਪਤਾ ਹੋ ਗਏ ਸਨ। ਅਨੰਤਨਾਗ ਦੇ ਉਤਰਾਸੂ ਇਲਾਕੇ ਦੇ ਸਾਂਗਲਾਨ ਜੰਗਲਾਤ ਖੇਤਰ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਮੈਡੀਕਲ ਕਾਰਵਾਈ ਪੂਰੀ ਕਰਨ ਲਈ ਹਸਪਤਾਲ ਲਿਜਾਇਆ ਗਿਆ ਹੈ।
ਸੁਰੱਖਿਆ ਫ਼ੋਰਸਾਂ ਨੇ ਜਵਾਨ ਦੀ ਤਲਾਸ਼ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਸ਼੍ਰੀਨਗਰ ਸਥਿਤ ਫ਼ੌਜ ਦੀ ਚਿਨਾਰ ਕੋਰ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ 8 ਅਕਤੂਬਰ ਨੂੰ ਭਾਰਤੀ ਫ਼ੌਜ ਨੇ ਪੁਲਸ ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਕੋਕੇਰਨਾਗ ਦੇ ਕਜਵਾਨ ਜੰਗਲ 'ਚ ਇਕ ਸੰਯੁਕਤ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ। 'ਟੈਰੀਟੋਰੀਅਲ ਆਰਮੀ' ਦੇ ਇਕ ਜਵਾਨ ਦੇ ਲਾਪਤਾ ਹੋਣ ਦੀ ਸੂਚਨਾ ਵਿਚ ਰਾਤ ਭਰ ਇਹ ਮੁਹਿੰਮ ਜਾਰੀ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ MLA ਦੇ ਜੜ੍ਹ 'ਤਾ ਥੱਪੜ, ਕੀਤੀ ਕੁੱ.ਟਮਾਰ, ਵੇਖਦੀ ਰਹਿ ਗਈ ਪੁਲਸ
NEXT STORY