ਨੈਸ਼ਨਲ ਡੈਸਕ- ਫਿਲਮ ਇੰਡਸਟਰੀ ਤੇ ਨਸ਼ਿਆਂ ਦਾ ਰਿਸ਼ਤਾ ਕਾਫ਼ੀ ਪੁਰਾਣਾ ਹੈ। ਇਹ ਦੋਵੇਂ ਨਾਮ ਕਦੇ ਨਾ ਕਦੇ ਇਕ ਦੂਜੇ ਨਾਲ ਟਕਰਾ ਹੀ ਜਾਂਦੇ ਹਨ। ਇਸੇ ਦੌਰਾਨ ਇਕ ਹੋਰ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਬਾਲੀਵੁੱਡ ਤੇ ਸਾਊਥ ਇੰਡੀਅਨ ਅਦਾਕਾਰਾ ਰਕੁਲਪ੍ਰੀਤ ਸਿੰਘ ਦੇ ਭਰਾ ਨੂੰ ਇਕ ਨਸ਼ਾ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਅਮਨਪ੍ਰੀਤ ਸਿੰਘ, ਜੋ ਕਿ ਰਕੁਲਪ੍ਰੀਤ ਦਾ ਭਰਾ ਹੈ ਤੇ ਖ਼ੁਦ ਵੀ ਟਾਲੀਵੁੱਡ ਫ਼ਿਲਮ ਇੰਡਸਟਰੀ 'ਚ ਕੰਮ ਕਰਦਾ ਹੈ, ਨੂੰ ਹੈਦਰਾਬਾਦ ਪੁਲਸ ਨੇ ਇਕ ਨਸ਼ਾ ਤਸਕਰੀ ਗਿਰੋਹ 'ਚ ਸ਼ਾਮਲ ਹੋਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ ਇਲਾਵਾ ਪੁਲਸ ਨੇ 4 ਹੋਰ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਹੈ।

ਐਂਟੀ ਨਾਰਕੋਟਿਕਸ ਬਿਊਰੋ ਨੇ ਉਨ੍ਹਾਂ ਕੋਲੋਂ ਮੌਕੇ ਤੋਂ 2.6 ਕਿਲੋਗ੍ਰਾਮ ਕੋਕੀਨ, ਜੋ ਕਿ ਉਹ ਵੇਚਣ ਲਈ ਲਿਆਏ ਸਨ, ਤੋਂ ਇਲਾਵਾ 2 ਪਾਸਪੋਰਟ, 2 ਬਾਈਕ ਤੇ 10 ਦੇ ਕਰੀਬ ਮੋਬਾਈਲ ਵੀ ਬਰਾਮਦ ਕੀਤੇ ਹਨ। ਪੁਲਸ ਨੇ ਮੁਲਜ਼ਮਾਂ ਦੇ ਨਾਰਕੋ ਟੈਸਟ ਵੀ ਕਰਵਾਏ ਹਨ, ਜਿਨ੍ਹਾਂ 'ਚੋਂ ਅਮਨਪ੍ਰੀਤ ਸਣੇ 5 ਦੇ ਟੈਸਟ ਪਾਜ਼ਟਿਵ ਆਏ ਹਨ।

ਫਿਲਹਾਲ ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਅੱਗੇ ਹੋਰ ਜਾਂਚ ਜਾਰੀ ਹੈ। ਇਹ ਗਿਰੋਹ ਵਿਦੇਸ਼ਾਂ ਤੋਂ ਨਸ਼ਾ ਮੰਗਵਾ ਕੇ ਹੈਦਰਾਬਾਦ 'ਚ ਤਸਕਰੀ ਕਰਦਾ ਸੀ, ਜਿਸ ਦੀਆਂ ਤਾਰਾਂ ਕਿੱਥੇ ਤੱਕ ਜੁੜੀਆਂ ਹਨ, ਇਹ ਅਗਲੀ ਕਾਰਵਾਈ 'ਚ ਸਾਫ਼ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਕੁਲਪ੍ਰੀਤ ਦਾ ਵੀ ਨਾਂ ਇਕ ਮਨੀ ਲਾਂਡਰਿੰਗ ਮਾਮਲੇ 'ਚ ਸਾਹਮਣੇ ਆਇਆ ਸੀ, ਪਰ ਪੁਲਸ ਨੇ ਉਸ ਮਾਮਲੇ ਨੂੰ ਇਸ ਨਾਲ ਨਾ ਜੋੜਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲਾ ਅਲੱਗ ਹੈ ਤੇ ਉਸ ਨੂੰ ਇਸ ਮਾਮਲੇ ਨਾਲ ਜੋੜ ਕੇ ਰਕੁਲਪ੍ਰੀਤ ਦਾ ਨਾਂ ਬਿਨਾਂ ਕਿਸੇ ਸਬੂਤ ਤੋਂ ਨਹੀਂ ਉਛਾਲਿਆ ਜਾ ਸਕਦਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚਾਰ ਔਰਤਾਂ ਸਣੇ 13 ਸਾਈਬਰ ਅਪਰਾਧੀ 5.51 ਕਰੋੜ ਦੀ ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ
NEXT STORY