ਨਵੀਂ ਦਿੱਲੀ- ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (IGI) 'ਤੇ ਦਿੱਲੀ ਤੋਂ ਵਡੋਦਰਾ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ 'ਚ ਹਫੜਾ-ਦਫੜੀ ਮਚ ਗਈ। ਦਰਅਸਲ ਚਾਲਕ ਦਲ ਦੇ ਇਕ ਮੈਂਬਰ ਨੇ ਜਹਾਜ਼ ਦੇ ਪਖ਼ਾਨੇ ਵਿਚ ਇਕ ਟਿਸ਼ੂ ਪੇਪਰ ਵੇਖਿਆ, ਜਿਸ 'ਤੇ ਬੰਬ ਲਿਖਿਆ ਸੀ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਬੰਬ ਲਿਖਿਆ ਟਿਸ਼ੂ ਮਿਲਣ ਮਗਰੋਂ ਜਹਾਜ਼ ਦੀ ਤਲਾਸ਼ੀ ਲਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਇਹ ਵੀ ਪੜ੍ਹੋ- 17.50 ਕਰੋੜ ਦੇ ਟੀਕੇ ਨਾਲ ਬਚੀ ਹਿਰਦੇਆਂਸ਼ ਦੀ ਜਾਨ, ਕੰਪਨੀ ਤੇ ਪੁਲਸ ਦੀ ਮਦਦ ਨਾਲ ਬੱਚੇ ਨੂੰ ਮਿਲੀ ਨਵੀ ਜ਼ਿੰਦਗੀ
ਪੁਲਸ ਅਧਿਕਾਰੀ ਮੁਤਾਬਕ ਜਦੋਂ ਚਾਲਕ ਦਲ ਦੇ ਮੈਂਬਰ ਨੇ ਬੰਬ ਲਿਖਿਆ ਟਿਸ਼ੂ ਵੇਖਿਆ ਤਾਂ ਉਸ ਸਮੇਂ ਜਹਾਜ਼ ਉਡਾਣ ਭਰਨ ਲਈ ਤਿਆਰ ਸੀ। ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਅਤੇ ਦਿੱਲੀ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਯਾਤਰੀਆਂ ਨੂੰ ਜਹਾਜ਼ ਤੋਂ ਹੇਠਾਂ ਉਤਰਨ ਲਈ ਕਿਹਾ ਗਿਆ। ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਦੀ ਪੂਰੀ ਜਾਂਚ ਕੀਤੀ ਗਈ ਪਰ ਕੁਝ ਨਹੀਂ ਮਿਲਿਆ। ਬਾਅਦ ਵਿਚ ਯਾਤਰੀਆਂ ਨੂੰ ਦੂਜੇ ਜਹਾਜ਼ ਤੋਂ ਉਨ੍ਹਾਂ ਦੀ ਮੰਜ਼ਿਲ ਲਈ ਰਵਾਨਾ ਕੀਤਾ ਗਿਆ।
ਉੱਥੇ ਹੀ ਏਅਰ ਇੰਡੀਆ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ,''15 ਮਈ 2024 ਨੂੰ ਦਿੱਲੀ ਤੋਂ ਵਡੋਦਰਾ ਲਈ ਉਡਾਣ ਭਰਨ ਵਾਲੀ ਏਅਰ ਇੰਡੀਆ AI819 'ਤੇ ਰਵਾਨਗੀ ਤੋਂ ਠੀਕ ਪਹਿਲੇ ਇਕ ਵਿਸ਼ੇਸ਼ ਸੁਰੱਖਿਆ ਚਿਤਾਵਨੀ ਦਾ ਪਤਾ ਲੱਗਾ ਸੀ। ਜ਼ਰੂਰੀ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਅਤੇ ਸੁਰੱਖਿਆ ਏਜੰਸੀਆਂ ਵਲੋਂ ਜ਼ਰੂਰੀ ਜਾਂਚ ਲਈ ਜਹਾਜ਼ ਨੂੰ ਸੁਦੂਰ ਖਾੜੀ ਲਿਜਾਇਆ ਗਿਆ। ਸਾਡੇ ਗਰਾਊਂਡ ਸਟਾਫ਼ ਨੇ ਇਹ ਯਕੀਨੀ ਕੀਤਾ ਕਿ ਇਸ ਵਿਘਨ ਕਾਰਨ ਯਾਤਰੀਆਂ ਨੂੰ ਘੱਟੋ-ਘੱਟ ਪਰੇਸ਼ਾਨੀ ਹੋਵੇ। ਏਅਰ ਇੰਡੀਆ ਆਪਣੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਇਸ ਨੂੰ ਸਰਵਉੱਚ ਪਹਿਲ ਦਿੰਦੀ ਹੈ। ਯਾਤਰੀਆਂ ਨੂੰ ਅੱਜ ਸਵੇਰੇ ਇਕ ਵਿਸ਼ੇਸ਼ ਉਡਾਣ ਰਾਹੀਂ ਵਡੋਦਰਾ ਭੇਜਿਆ ਗਿਆ ਹੈ।''
ਇਹ ਵੀ ਪੜ੍ਹੋ- ਵਿਦੇਸ਼ੀ ਰੇਡੀਓ ਅਤੇ ਟੀ. ਵੀ . ’ਤੇ ਪੰਜਾਬੀ ਐੱਨ. ਆਰ. ਆਈਜ਼. ਦਾ ਰੌਲਾ, ਵੋਟ ਪਾਉਣ ’ਚ ਫਾਡੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ ਨੇ ਕਿਹਾ : GST ਦੇ ਸਾਰੇ ਮਾਮਲਿਆਂ ’ਚ ਗ੍ਰਿਫ਼ਤਾਰੀ ਦੀ ਲੋੜ ਨਹੀਂ
NEXT STORY