ਮੁੰਬਈ (ਭਾਸ਼ਾ)— ਬੰਬਈ ਹਾਈ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਲੋਕਾਂ ਨੂੰ ਕੋਵਿਡ-19 ਕੇਸਾਂ ਵਿਚ ਵਾਧੇ ਦਰਮਿਆਨ ਸਰਕਾਰ ਨੂੰ ਦੋਸ਼ ਦੇਣ ਤੋਂ ਪਹਿਲਾਂ ਅਨੁਸ਼ਾਸਨ ਵਿਖਾਉਣਾ ਚਾਹੀਦਾ ਹੈ। ਅਦਾਲਤ ਨੇ ਮਹਾਮਾਰੀ ਦੇ ਸਬੰਧ ’ਚ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਇਹ ਗੱਲ ਆਖੀ। ਜਸਟਿਸ ਰਵਿੰਦਰ ਘੁਗੇ ਅਤੇ ਜਸਟਿਸ ਬੀ. ਯੂ. ਦੇਬਦਵਾਰ ਦੀ ਬੈਂਚ ਨੇ ਲੋਕ ਸੇਵਕਾਂ, ਡਾਕਟਰਾਂ ਅਤੇ ਪੈਰਾ-ਮੈਡੀਕਲ ਕਾਮਿਆਂ ਸਮੇਤ ਸਾਰੇ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਿਕਲਦੇ ਸਮੇਂ ਆਧਾਰ ਕਾਰਡ ਨਾਲ ਰੱਖਣ ਅਤੇ ਮਾਸਕ ਪਹਿਨਣ ਦਾ ਨਿਰਦੇਸ਼ ਦਿੱਤਾ।
ਜਸਟਿਸ ਘੁਗੇ ਨੇ ਕਿਹਾ ਕਿ ਨਾਗਰਿਕ ਦੇ ਤੌਰ ’ਤੇ ਸਾਨੂੰ ਸਰਕਾਰ ਨੂੰ ਦੋਸ਼ ਦੇਣ ਤੋਂ ਪਹਿਲਾਂ ਸੰਵੇਦਨਸ਼ੀਲਤਾ ਦਾ ਪਰਿਚੈ ਦੇਣਾ ਚਾਹੀਦਾ ਹੈ। ਲੋਕਾਂ ਨੂੰ ਅਨੁਸ਼ਾਸਨ ਵਿਖਾਉਣਾ ਚਾਹੀਦਾ ਹੈ। ਯੋਜਨਾਵਾਂ ਅਤੇ ਵਿਵਸਥਾਵਾਂ ਚੰਗੀਆਂ ਹੁੰਦੀਆਂ ਹਨ ਪਰ ਮਨੁੱਖ ਹੀ ਉਨ੍ਹਾਂ ਨੂੰ ਖਤਮ ਕਰ ਦਿੰਦੇ ਹਨ। ਅਦਾਲਤ ਨੇ ਕਿਹਾ ਕਿ ਅਸੀਂ ਨੌਜਵਾਨਾਂ ਮੁੰਡੇ-ਕੁੜੀਆਂ ਨੂੰ ਬਿਨਾਂ ਕਾਰਨ ਇੱਧਰ-ਉੱਧਰ ਘੁੰਮਦੇ ਹੋਏ ਵੇਖਦੇ ਹਾਂ। ਇਕ ਮੋਟਰਸਾਈਕਲ ’ਤੇ ਕਿਤੇ 3-3 ਤਾਂ ਕਿਤੇ 4-4 ਲੋਕ ਬਿਨਾਂ ਹੈਲਮੇਟ ਅਤੇ ਮਾਸਕ ਦੇ ਆ-ਜਾ ਰਹੇ ਹਨ। ਘਰ ’ਚੋਂ ਬਾਹਰ ਨਿਕਲਣ ਵਾਲੇ ਹਰ ਵਿਅਕਤੀ ਨੂੰ ਘੱਟੋ-ਘੱਟ ਨੱਕ ਅਤੇ ਮੂੁੰਹ ਢੱਕਣ ਵਾਲਾ ਮਾਸਕ ਪਹਿਨਣਾ ਚਾਹੀਦਾ ਹੈ। ਜਸਟਿਸ ਘੁਗੇ ਨੇ ਕਿਹਾ ਕਿ ਠੋਡੀ ਤੋਂ ਹੇਠਾਂ ਮਾਸਕ ਪਹਿਨਣ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅਜਿਹੇ ਲੋਕ ਅਕਸਰ ਕੋਰੋਨਾ ਵਾਇਰਸ ਫੈਲਾਉਣ ਵਾਲੇ ਬਣ ਜਾਂਦੇ ਹਨ।
ਕੋਰੋਨਾ: ਮੋਦੀ ਨੇ ਜਨਰਲ ਰਾਵਤ ਨਾਲ ਹਥਿਆਰਬੰਦ ਫ਼ੌਜ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ
NEXT STORY