ਨੈਸ਼ਨਲ ਡੈਸਕ- ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਸ਼ੀਨਾ ਬੋਰਾ ਕਤਲ ਕੇਸ ’ਚ ਗ੍ਰਿਫ਼ਤਾਰ ਇੰਦਰਾਨੀ ਮੁਖਰਜੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਉੱਥੇ ਹੀ, ਵਕੀਲ ਸਨਾ ਖਾਨ ਨੇ ਦੱਸਿਆ ਕਿ ਉਹ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ। ਸਾਲ 2015 ’ਚ ਗ੍ਰਿਫ਼ਤਾਰ ਇੰਦਰਾਨੀ ਦੀ ਹੁਣ ਤੱਕ ਜ਼ਮਾਨਤ ਨਹੀਂ ਹੋਈ ਹੈ। ਸਾਲ 2017 ਤੋਂ ਮੁਖਰਜੀ ਦੀਆਂ 5 ਜ਼ਮਾਨਤ ਪਟੀਸ਼ਨਾਂ ਖਾਰਜ ਹੋ ਚੁਕੀਆਂ ਹਨ।
ਦੱਸ ਦੇਈਏ ਕਿ ਪਿਛਲੇ ਸਾਲ ਅਗਸਤ ’ਚ ਵੀ ਮੁੰਬਈ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਇੰਦਰਾਨੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਸ ਸਮੇਂ ਕੋਰਟ ਨੇ ਕਿਹਾ ਸੀ ਕਿ ਜ਼ਮਾਨਤ ’ਤੇ ਰਿਹਾਈ ਹੋਣ ਤੋਂ ਬਾਅਦ ਦੋਸ਼ੀ ਵਲੋਂ ਇਸਤਗਾਸਾ ਪੱਖ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੱਜ ਨੇ ਉਸ ਸਮੇਂ ਕਿਹਾ ਸੀ,‘‘ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਦੋਸ਼ੀ ਪ੍ਰਭਾਵਸ਼ਾਲੀ ਅਤੇ ਅਮੀਰ ਸ਼ਖਸ ਹੈ। ਇਸਤਗਾਸਾ ਪੱਖ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।’’ ਦੱਸਣਯੋਗ ਹੈ ਕਿ ਮੁਖਰਜੀ ਨੇ ਆਪਣੇ ਡਰਾਈਵਰ ਸ਼ਾਮਵਰ ਰਾਏ ਅਤੇ ਸਾਬਕਾ ਪਤੀ ਸੰਜੀਵ ਖੰਨਾ ਨਾਲ ਮਿਲ ਕੇ ਅਪ੍ਰੈਲ 2012 ’ਚ ਆਪਣੀ ਧੀ ਸ਼ੀਨਾ ਬੋਰਾ (24) ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਕੋਲ ਦੇ ਰਾਏਗੜ੍ਹ ਜ਼ਿਲ੍ਹੇ ਦੇ ਜੰਗਲ ’ਚ ਉਸ ਦੀ ਲਾਸ਼ ਸਾੜ ਦਿੱਤੀ ਸੀ। ਸੰਜੀਵ ਖੰਨਾ ਇਸ ਮਾਮਲੇ ’ਚ ਸਹਿ-ਦੋਸ਼ੀ ਹੈ।
ਇਹ ਵੀ ਪੜ੍ਹੋ : ਦੇਸ਼ ਨੂੰ ਮਿਲ ਸਕਦੈ ਪਹਿਲਾ ਸਮਲਿੰਗੀ ਜੱਜ, ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਸਿਫ਼ਾਰਿਸ਼
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਗਿਨੀਜ਼ ਵਰਲਡ ਰਿਕਾਰਡ ’ਚ ਦਰਜ ਹੋਈ ‘ਸਰਹੱਦ ਸੜਕ ਸੰਗਠਨ’ ਦੀ ਉਪਲੱਬਧੀ
NEXT STORY