ਕਨੂੰਰ (ਭਾਸ਼ਾ)- ਕੇਰਲ ਦੇ ਕਨੂੰਰ ਜ਼ਿਲ੍ਹੇ ਦੇ ਪਯਾਨੂਰ ਇਲਾਕੇ 'ਚ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਦੇ ਇਕ ਦਫ਼ਤਰ 'ਤੇ ਸੋਮਵਾਰ ਦੇਰ ਰਾਤ ਬੰਬ ਸੁੱਟੇ ਗਏ। ਹਮਲੇ ਲਈ ਆਰ.ਐੱਸ.ਐੱਸ. ਨੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਨੇ ਦੱਸਿਆ ਕਿ ਘਟਨਾ ਰਾਤ ਇਕ ਵਜੇ ਦੀ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ ਬਾਰੇ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਖੇਤਰ ਦੇ ਸੀ.ਸੀ.ਟੀ.ਵੀ. ਫੁਟੇਜ ਦੇਖੇ ਜਾ ਰਹੇ ਹਨ।
ਵਿਸਫ਼ੋਟਕ ਐਕਟ ਦੇ ਸੰਬੰਧਤ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਆਰ.ਐੱਸ.ਐੱਸ. ਨੇ ਹਮਲੇ ਲਈ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੀ.ਸੀ.ਟੀ.ਵੀ. ਫੁਟੇਜ 'ਚ ਆਰ.ਐੱਸ.ਐੱਸ. ਦਫ਼ਤਰ ਦੀ ਚਾਰਦੀਵਾਰੀ 'ਚ ਕਈ ਧਮਾਕੇ ਹੁੰਦੇ ਅਤੇ ਦਫ਼ਤਰ ਦੀਆਂ ਕਈ ਖਿੜਕੀਆਂ ਨੂੰ ਨੁਕਸਾਨ ਹੁੰਦਾ ਦੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ 30 ਜੂਨ ਨੂੰ ਮਾਕਪਾ ਦੇ ਰਾਜ ਹੈੱਡ ਕੁਆਰਟਰ 'ਏ.ਕੇ.ਜੀ. ਸੈਂਟਰ' ਦੀ ਇਕ ਕੰਧ 'ਤੇ ਬੰਬ ਸੁੱਟਿਆ ਗਿਆ ਸੀ ਅਤੇ ਪੁਲਸ ਹੁਣ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਕਰ ਸਕੀ ਹੈ।
ਜੰਮੂ ਤੋਂ 7 ਹਜ਼ਾਰ ਤੋਂ ਵਧੇਰੇ ਤੀਰਥ ਯਾਤਰੀਆਂ ਦਾ 13ਵਾਂ ਜਥਾ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਰਵਾਨਾ
NEXT STORY