ਹਰਿਆਣਾ (ਵਾਰਤਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ 18 ਸਾਲ ਤੋਂ 59 ਸਾਲ ਉਮਰ ਵਰਗ ਦੇ ਲੋਕਾਂ ਲਈ ਮੁਫ਼ਤ ਬੂਸਟਰ ਡੋਜ਼ ਦਾ ਐਲਾਨ ਕੀਤਾ ਹੈ। ਰਾਜ ਦੇ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਤੋਂ 250 ਰੁਪਏ ਦੀ ਬੂਸਟਰ ਡੋਜ਼ ਮੁਫ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ। ਹਰਿਆਣਾ ਰਾਜ 'ਚ ਉਕਤ ਉਮਰ ਵਰਗ ਦੇ ਲਗਭਗ 1.2 ਕਰੋੜ ਲਾਭਪਾਤਰੀ ਹਨ। ਇਸ 'ਤੇ ਲਗਭਗ 300 ਕਰੋੜ ਰੁਪਏ ਦਾ ਖ਼ਰਚ ਆਏਗਾ, ਜਿਸ ਨੂੰ ਰਾਜ ਵਲੋਂ ਕੋਰੋਨਾ ਰਾਹਤ ਫੰਡ ਤੋਂ ਵਹਿਨ ਕੀਤਾ ਜਾਵੇਗਾ। ਖੱਟੜ ਨੇ ਕੋਰੋਨਾ ਸੰਕਰਮਣ ਦੇ ਮਾਮਲਿਆਂ 'ਚ ਵਾਧੇ ਨੂੰ ਦੇਖਦੇ ਹੋਏ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ ਅਤੇ ਵਾਰ-ਵਾਰ ਹੱਥ ਧੋਣ ਵਰਗੀਆਂ ਸਾਵਧਾਨੀਆਂ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ।
ਇਹ ਵੀ ਪੜ੍ਹੋ : ਕੋਵਿਡ ਦੇ ਵਧਦੇ ਮਾਮਲਿਆਂ ਨੇ ਵਧਾਈ ਚੌਥੀ ਲਹਿਰ ਦੀ ਸੰਭਾਵਨਾ, ਪੂਰਨ ਟੀਕਾਕਰਨ ਤੇ ਬੂਸਟਰ ਡੋਜ਼ ਨਾਲ ਕਰੋ ਬਚਾਅ
ਉਨ੍ਹਾਂ ਕਿਹਾ ਕਿ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਕੋਰੋਨਾ ਖ਼ਿਲਾਫ਼ ਲੜਾਈ 'ਚ ਸਭ ਤੋਂ ਵੱਡਾ ਹਥਿਆਰ ਹੈ। ਕੋਰੋਨਾ ਨਾਲ ਲੜਨ ਦਾ ਦੂਜਾ ਹਥਿਆਰ ਟੀਕਾਕਰਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਹਰੇਕ ਵਿਅਕਤੀ ਨੂੰ ਕੋਰੋਨਾ ਤੋਂ ਬਚਾਅ ਲਈ ਇਹ ਯਕੀਨੀ ਕੀਤਾ ਜਾਵੇਗਾ ਕਿ 18 ਸਾਲ ਤੋਂ 59 ਸਾਲ ਤੱਕ ਦੇ ਯੋਗ ਲਾਭਪਾਤਰਾਂ ਨੂੰ ਮੁਫ਼ਤ ਬੂਸਟਰ ਡੋਜ਼ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਰਾਜ 'ਚ ਹੁਣ ਤੱਕ ਕੁੱਲ 2 ਕਰੋੜ 33 ਲੱਖ ਤੋਂ ਵਧ ਲੋਕਾਂ ਨੂੰ ਕੋਰੋਨਾ ਰੋਕੂ ਵੈਕਸੀਨ ਦੀ ਪਹਿਲੀ ਖ਼ੁਰਾਕ ਅਤੇ ਕਰੀਬ ਇਕ ਕਰੋੜ 88 ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਦਿੱਤੀਆਂ ਜਾ ਚੁਕੀਆਂ ਹਨ। ਨਾਲ ਹੀ, ਰਾਜ 'ਚ ਹੁਣ ਤੱਕ ਕਰੀਬ 3,71,700 ਬੂਸਟਰ ਡੋਜ਼ ਦਿੱਤੀਆਂ ਜਾ ਚੁਕੀਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪੈਟਰੋਲ ਦੇ ਵਧੇ ਰੇਟ ਨਾਲ ਵਧੀ ਪਰੇਸ਼ਾਨੀ; ਬਿਜਲੀ ਮਿਸਤਰੀ ਨੇ ਕਰ ਵਿਖਾਇਆ ਕਮਾਲ, ਬਣਾਈ ਸੋਲਰ ਸਾਈਕਲ
NEXT STORY