ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਸ਼ਨੀਵਾਰ ਨੂੰ ਨਿਆਂ ਸੰਕਲਪ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ 'ਚ ਕਾਂਗਰਸ ਦੇ ਬੂਥ ਲੇਵਲ ਦੇ ਵਰਕਰ ਤੋਂ ਲੈ ਕੇ ਸੀਨੀਅਰ ਨੇਤਾ ਸ਼ਾਮਲ ਹੋਏ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਸਭ ਕਾ ਸੱਤਿਆਨਾਸ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਵੇਂ ਕੁੱਤਾ ਖਰੀਦਦੇ ਸਮੇਂ ਦੇਖਿਆ ਜਾਂਦਾ ਹੈ ਕਿ ਸਹੀ ਨਾਲ ਭੌਂਕਦਾ ਹੈ ਜਾਂ ਨਹੀਂ, ਉਂਝ ਹੀ ਭੌਂਕਣ ਵਾਲੇ ਵਰਕਰਾਂ ਨੂੰ ਬੂਥ ਦਾ ਕੰਮ ਸੌਂਪਣਾ ਚਾਹੀਦਾ।
ਇਹ ਵੀ ਪੜ੍ਹੋ : ਜਦੋਂ ਕਾਂਗਰਸ ਪ੍ਰਧਾਨ ਖੜਗੇ ਨੇ ਭਾਜਪਾ ਦਾ ਲਾਇਆ ਨਾਅਰਾ ਤਾਂ ਹੱਸਣ ਲੱਗੇ PM ਮੋਦੀ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਖੜਗੇ ਨੇ ਨਿਆਂ ਸੰਕਲਪ ਰੈਲੀ 'ਚ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਸਰਕਾਰ 'ਚ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਲੜ ਰਹੇ ਹਨ। ਜੇਕਰ ਤੁਸੀਂ ਇਸ ਲੜਾਈ 'ਚ ਹਾਰ ਗਏ ਤਾਂ ਤੁਸੀਂ ਮੋਦੀ ਦੇ ਗੁਲਾਮ ਹੋ ਜਾਵੋਗੇ। ਖੜਗੇ ਨੇ ਕਿਹਾ ਕਿ ਪੀ.ਐੱਮ. ਇਸ ਦੇਸ਼ ਦੀ ਜਨਤਾ ਨੂੰ ਗੁਲਾਮੀ 'ਚ ਪਾ ਦੇਣਗੇ। ਅੱਜ ਦੇਸ਼ 'ਚ 30 ਲੱਖ ਨੌਕਰੀਆਂ ਖ਼ਾਲੀ ਹਨ। ਇਨ੍ਹਾਂ ਨੌਕਰੀਆਂ ਨੂੰ ਇਸ ਲਈ ਨਹੀਂ ਭਰਿਆ ਜਾ ਰਿਹਾ, ਕਿਉਂਕਿ ਉੱਥੇ ਐੱਸ.ਸੀ., ਐੱਸ.ਟੀ. ਦੇ ਲੋਕ ਆ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਸ਼ਯੰਤ ਚੌਟਾਲਾ ਦਾ ਦਾਅਵਾ- ਆਉਣ ਵਾਲੀਆਂ ਚੋਣਾਂ 'ਚ ਕਾਂਗਰਸ ਦਾ ਖ਼ਾਤਮਾ ਹੋਣਾ ਤੈਅ
NEXT STORY