ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 16 ਸਾਲਾ ਮੁੰਡਾ 18 ਮਹੀਨਿਆਂ ਤੋਂ ਟਾਇਲਟ ਕਰਨ ਨਹੀਂ ਗਿਆ ਹੈ ਅਤੇ ਰੋਜ਼ 18 ਤੋਂ 20 ਰੋਟੀਆਂ ਵੀ ਖਾ ਜਾਂਦਾ ਹੈ। ਹਾਲੇ ਤੱਕ ਤਾਂ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਪਰ ਉਸ ਦੇ ਪਰਿਵਾਰ ਵਾਲਿਆਂ ਨੂੰ ਚਿੰਤਾ ਹੈ ਕਿ ਪੁੱਤ ਕਿਸੇ ਵੱਡੀ ਬੀਮਾਰੀ ਦਾ ਸ਼ਿਕਾਰ ਨਾ ਹੋਵੇ ਗਿਆ ਹੋਵੇ। ਮੁਰੈਨਾ 'ਚ ਇਕ ਗਰੀਬ ਪਰਿਵਾਰ ਦੇ ਪੁੱਤ ਨੂੰ ਅਨੋਖੀ ਬੀਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰ ਵੀ ਜਾਂਚ ਦੀ ਗੱਲ ਕਹਿ ਕੇ ਦੂਰ ਹੱਟ ਰਹੇ ਹਨ। ਮੁਰੈਨਾ ਦੇ ਮਨੋਜ ਚਾਂਦਿਲ ਦਾ 16 ਸਾਲਾ ਪੁੱਤ ਆਸ਼ੀਸ਼ ਚਾਂਦਿਲ ਬੀਤੇ 18 ਮਹੀਨੇ ਤੋਂ ਟਾਇਲਟ ਕਰਨ ਨਹੀਂ ਗਿਆ ਹੈ।
ਇਹ ਵੀ ਪੜ੍ਹੋ : ਦਰੋਗਾ ਨੇ ਵਾਪਸ ਕੀਤੇ ਦਾਜ 'ਚ ਮਿਲੇ 11 ਲੱਖ, ਲਾੜਾ ਬੋਲਿਆ- 'ਪੜ੍ਹੀ-ਲਿਖੀ ਪਤਨੀ ਹੀ ਅਸਲੀ ਦਾਜ'
ਇਸ ਬੀਮਾਰੀ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਵਾਲਿਆਂ ਨੇ ਮੁਰੈਨਾ-ਭਿੰਡ ਗਵਾਲੀਅਰ ਦੇ ਕਈ ਡਾਕਟਰਾਂ ਨੂੰ ਦਿਖਾਇਆ। ਬੀਮਾਰੀ ਪਤਾ ਕਰਨ ਲਈ ਜਾਂਚ ਵੀ ਕਰਵਾਈ ਪਰ ਹਾਲੇ ਤੱਕ ਬੀਮਾਰੀ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਆਸ਼ੀਸ਼ ਰੋਜ਼ 18 ਤੋਂ 20 ਰੋਟੀਆਂ ਭੋਜਨ 'ਚ ਖਾ ਜਾਂਦਾ ਹੈ, ਇਸ ਦੇ ਬਾਵਜੂਦ ਵੀ ਉਸ ਦੇ ਢਿੱਡ ਅਤੇ ਸਰੀਰ 'ਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ। ਆਮ ਹਾਲਤ 'ਚ ਇਹ ਮੁੰਡਾ ਜੀਵਨ ਬਤੀਤ ਕਰ ਰਿਹਾ ਹੈ। ਪਰਿਵਾਰ ਵਾਲਿਆਂ ਨੂੰ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦਾ ਪੁੱਤ ਕਿਸੇ ਵੱਡੀ ਬੀਮਾਰੀ ਨਾਲ ਪੀੜਤ ਨਾ ਹੋ ਜਾਵੇ। ਇਸ ਸੰਬੰਧ 'ਚ ਸ਼ਿਸ਼ੂ ਰੋਗ ਮਾਹਰ ਬੀਮਾਰੀ ਦੀ ਜਾਣਕਾਰੀ ਲਈ ਵੱਡੀ ਜਾਂਚ ਕਰਵਾਉਣ ਦੀ ਗੱਲ ਕਰ ਰਹੇ ਹਨ। ਡਾਕਟਰ ਬਿਨਾਂ ਜਾਂਚ ਦੇ ਕੋਈ ਸੰਭਾਵਨਾ ਵੀ ਜ਼ਾਹਰ ਕਰਨਾ ਉੱਚਿਤ ਨਹੀਂ ਮੰਨ ਰਹੇ।
ਇਹ ਵੀ ਪੜ੍ਹੋ : ਕੁੱਤੇ ਦੀ ਮੌਤ ਤੋਂ ਦੁਖੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੈਨੂੰ ਬਾਬੂ ਨਾਲ ਦਫਨਾਇਆ ਜਾਵੇ
ਸ਼ਰਾਬ ਦੇ ਨਸ਼ੇ 'ਚ ਟੱਲੀ ਪਿਓ ਨੇ ਜਵਾਨ ਧੀ ਨਾਲ ਕੀਤੀ ਅਜਿਹੀ ਹੈਵਾਨੀਅਤ, ਕੰਬ ਜਾਵੇਗੀ ਰੂਹ
NEXT STORY