ਨੈਸ਼ਨਲ ਡੈਸਕ : ਕਰਨਾਟਕ ਦੇ ਬੈਂਗਲੂਰੂ 'ਚ ਇੱਕ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ 'ਚ ਇੱਕ ਬੇਹੱਦ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਜੂਨੀਅਰ ਵਿਦਿਆਰਥੀ ਨੇ ਆਪਣੀ ਸੀਨੀਅਰ ਵਿਦਿਆਰਥਣ ਨਾਲ ਕਾਲਜ ਦੇ ਪੁਰਸ਼ ਬਾਥਰੂਮ 'ਚ ਜ਼ਬਰਦਸਤੀ ਕੀਤੀ। ਪੁਲਸ ਨੇ ਪੰਜ ਦਿਨਾਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।
ਮੁਲਾਕਾਤ ਲਈ ਬੁਲਾਇਆ, ਫਿਰ ਬਾਥਰੂਮ 'ਚ ਘਸੀਟਿਆ
• ਪੀੜਤਾ ਬੀਟੈਕ ਦੀ ਵਿਦਿਆਰਥਣ ਹੈ। ਐਫਆਈਆਰ ਦੇ ਅਨੁਸਾਰ ਇਹ ਘਟਨਾ 10 ਅਕਤੂਬਰ ਨੂੰ ਵਾਪਰੀ ਸੀ।
• ਮੁਲਜ਼ਮ ਵਿਦਿਆਰਥੀ ਨੇ ਪੀੜਤਾ ਨੂੰ ਕਾਲਜ ਵਿੱਚ ਦੁਪਹਿਰ ਦੇ ਖਾਣੇ ਦੌਰਾਨ ਕਈ ਵਾਰ ਫੋਨ ਕੀਤਾ ਅਤੇ ਉਸ ਨੂੰ ਆਰਕੀਟੈਕਚਰ ਬਲਾਕ ਨੇੜੇ ਮਿਲਣ ਲਈ ਬੁਲਾਇਆ।
• ਜਦੋਂ ਪੀੜਤਾ ਮੁਲਜ਼ਮ ਨੂੰ ਮਿਲੀ, ਤਾਂ ਉਸ ਨੇ ਕਥਿਤ ਤੌਰ 'ਤੇ ਉਸ ਨੂੰ ਜ਼ਬਰਦਸਤੀ ਚੁੰਮਣ ਦੀ ਕੋਸ਼ਿਸ਼ ਕੀਤੀ।
• ਜਦੋਂ ਪੀੜਤਾ ਨੇ ਵਿਰੋਧ ਕੀਤਾ, ਤਾਂ ਮੁਲਜ਼ਮ ਉਸ ਨੂੰ ਜ਼ਬਰਦਸਤੀ ਪੁਰਸ਼ ਬਾਥਰੂਮ (Male Washroom) 'ਚ ਘਸੀਟ ਕੇ ਲੈ ਗਿਆ। ਦਰਵਾਜ਼ਾ ਬੰਦ ਕਰ ਕੇ ਉਸ ਨੇ ਪੀੜਤਾ ਨਾਲ ਜਬਰ-ਜ਼ਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ।
ਫੇਲ੍ਹ ਹੋਣ ਕਾਰਨ ਬਣਿਆ ਸੀ ਜੂਨੀਅਰ
ਮੁਲਜ਼ਮ ਵਿਦਿਆਰਥੀ ਦੀ ਪਛਾਣ ਜੀਵਨ ਗੌੜਾ ਵਜੋਂ ਹੋਈ ਹੈ। ਜੀਵਨ ਗੌੜਾ ਪੀੜਤਾ ਦਾ ਜੂਨੀਅਰ ਹੈ। ਹਾਲਾਂਕਿ, ਉਹ ਪਹਿਲਾਂ ਪੀੜਤਾ ਦੀ ਕਲਾਸ ਵਿੱਚ ਹੀ ਪੜ੍ਹਦਾ ਸੀ ਪਰ ਇੱਕ ਵਾਰ ਫੇਲ੍ਹ ਹੋ ਜਾਣ ਕਾਰਨ ਉਹ ਪੀੜਤਾ ਤੋਂ ਪਿੱਛੇ ਰਹਿ ਗਿਆ ਸੀ। ਦੋਵੇਂ ਵਿਦਿਆਰਥੀ ਇੱਕੋ ਹੀ ਡਿਪਾਰਟਮੈਂਟ ਨਾਲ ਸਬੰਧਤ ਹਨ।
ਜਬਰ-ਜ਼ਨਾਹ ਤੋਂ ਬਾਅਦ ਪੁੱਛਿਆ 'ਦਵਾਈ ਤਾਂ ਨਹੀਂ ਚਾਹੀਦੀ?'
ਪੀੜਤਾ ਕਿਸੇ ਤਰ੍ਹਾਂ ਦੋਸ਼ੀ ਦੇ ਚੁੰਗਲ ਤੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਈ ਅਤੇ ਉਸ ਨੇ ਆਪਣੇ ਦੋਸਤਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ। ਇਸ ਘਿਨੌਣੀ ਵਾਰਦਾਤ ਤੋਂ ਬਾਅਦ ਮੁਲਜ਼ਮ ਜੀਵਨ ਗੌੜਾ ਨੇ ਪੀੜਤਾ ਨੂੰ ਦੁਬਾਰਾ ਫੋਨ ਕਰਕੇ ਪੁੱਛਿਆ ਕਿ ਕੀ ਉਸਨੂੰ ਕੋਈ ਦਵਾਈ ਤਾਂ ਨਹੀਂ ਚਾਹੀਦੀ। ਪੀੜਤਾ ਨੇ ਇਸ ਘਟਨਾ ਦੇ ਪੰਜ ਦਿਨਾਂ ਬਾਅਦ 15 ਅਕਤੂਬਰ ਨੂੰ ਦੋਸ਼ੀ ਖਿਲਾਫ ਮਾਮਲਾ ਦਰਜ ਕਰਵਾਇਆ। ਹਨੂਮੰਤਨਗਰ ਪੁਲਸ ਨੇ ਜੀਵਨ ਗੌੜਾ ਨੂੰ ਗ੍ਰਿਫਤਾਰ ਕਰ ਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਘਟਨਾ ਵਾਲੀ ਥਾਂ 'ਤੇ ਕੋਈ ਸੀਸੀਟੀਵੀ ਫੁਟੇਜ ਮੌਜੂਦ ਨਹੀਂ ਹੈ ਪਰ ਫੋਰੈਂਸਿਕ ਟੀਮਾਂ ਡਿਜੀਟਲ ਅਤੇ ਭੌਤਿਕ ਸਬੂਤਾਂ ਦੀ ਜਾਂਚ ਕਰ ਰਹੀਆਂ ਹਨ।
ਪੰਜਾਬ ਸਰਕਾਰ ਵੱਲੋਂ ਤਾਮਿਲਨਾਡੂ ਦੇ CM ਨੂੰ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ 'ਚ ਸ਼ਿਰਕਤ ਲਈ ਸੱਦਾ
NEXT STORY