ਨਵੀਂ ਦਿੱਲੀ- ਕੋਰੋਨਾ ਵਾਇਰਸ ਤੋਂ ਬਚਣ ਲਈ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਭਾਰਤ ਪਰਤੇ ਵਿਦਿਆਰਥੀਆਂ ਦਾ ਸਥਾਨਕ ਲੋਕ ਪਹਿਲਾਂ ਤੋਂ ਲਾਏ ਅਨੁਮਾਨ ਅਨੁਸਾਰ ਬਾਈਕਾਟ ਕਰ ਰਹੇ ਹਨ। ਉਨ੍ਹਾਂ ਨੂੰ ਸਮਾਜਿਕ ਕਲੰਕ ਅਤੇ ਦੁਸ਼ਮਣੀ ਵਗਰੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਨਾਗਰਿਕ ਉਨ੍ਹਾਂ ਦੀ ਟਰੈਵਲ ਹਿਸਟਰੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਦੁਸ਼ਮਣੀ ਭਰੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਈ ਵਿਦਿਅਾਰਥੀਆਂ ਨੇ ਪਛਾਣ ਨਾ ਦੱਸਦੇ ਹੋਏ ਹੈਰਾਨੀਜਨਕ ਗੱਲਾਂ ਦੱਸੀਆਂ ਹਨ।
ਕਦੇ-ਕਦੇ ਕਲੰਕ ਘਰ ਤੋਂ ਸ਼ੁਰੂ ਹੋ ਜਾਂਦਾ ਹੈ। ਇਟਲੀ ਦੇ ਸਿਏਨਾ ਯੂਨੀਵਰਸਿਟੀ ’ਚ ਮਾਸਟਰ ਡਿਗਰੀ ਕਰ ਰਹੇ 25 ਸਾਲਾ ਵਿਦਿਆਰਥੀ ਦਾ 19 ਮਾਰਚ ਨੂੰ ਭਾਰਤ ਪਹੁੰਚਦੇ ਹੀ ਕੋਵਿਡ-19 ਦਾ ਟੈਸਟ ਕੀਤਾ ਗਿਆ, ਜੋ ਕਿ ਨੈਗੇਟਿਵ ਆਇਆ। ਉਹ ਹੁਣ ਕਾਲੀਕੱਟ ’ਚ ਘਰ ਵਿਚ ਹੀ ਕੁਅਾਰਿੰਟਾਈਨ ਹਨ। ਘਰ ਪਹੁੰਚਣ ਤੋਂ ਪਹਿਲਾਂ ਹੀ ਉਸ ਦੇ ਮਾਤਾ-ਪਿਤਾ ਇਕ ਰਿਸ਼ਤੇਦਾਰ ਦੇ ਕੋਲ ਚਲੇ ਗਏ। ਉਹ ਡਰਿਆ ਹੋਇਆ ਹੈ ਅਤੇ ਉਦਾਸ ਹੈ। ਉਸ ਨੇ ਕਿਹਾ, ‘‘ਮੇਰੀ ਮਾਂ ਮੈਨੂੰ ਖਾਣਾ ਦੇਣ ਆਉਂਦੀ ਹੈ ਪਰ ਉਹ ਘਰ ਦੀ ਦਹਿਲੀਜ਼ ’ਤੇ ਹੀ ਖਾਣਾ ਰੱਖ ਕੇ ਚਲੀ ਜਾਂਦੀ ਹੈ। ਮੇਰੇ ਗੁਆਂਢੀ ਮੇਰੇ ਤੋਂ ਦੂਰ ਰਹਿੰਦੇ ਹਨ ਅਤੇ ਅਜਿਹੀਆਂ ਅਫਵਾਹਾਂ ਫੈਲਾਅ ਰਹੇ ਹਨ ਜਿਵੇਂ ਮੈਂ ਅਸਲ ’ਚ ਹੀ ਕੋਰੋਨਾ ਪਾਜ਼ੇਟਿਵ ਹਾਂ। ਮੈਂ ਪੁਲਸ ਨੂੰ ਸ਼ਿਕਾਇਤ ਕੀਤੀ ਹੈ, ਹੁਣ ਮੈਨੂੰ ਦੂਜੀ ਟੈਸਟ ਰਿਪੋਰਟ ਦਾ ਇੰਤਜ਼ਾਰ ਹੈ।
ਵਿਦੇਸ਼ਾਂ ਤੋਂ ਘਰ ਪਰਤਣ ਵਾਲੇ ਦਰਜਨਾਂ ਵਿਦਿਆਰਥੀਆਂ ਦੀ ਲਗਭਗ ਅਜਿਹੀ ਹੀ ਕਹਾਣੀ ਹੈ ਪਰ ਚੇਨਈ ’ਚ ਬ੍ਰਿਟੇਨ ਤੋਂ ਪਰਤੀ ਇਕ ਵਿਦਿਆਰਥਣ ਦੀ ਕਹਾਣੀ ਕੁਝ ਹੋਰ ਹੀ ਹੈ। ਉਹ ਕਹਿੰਦੀ ਹੈ ਕਿ ਕੁਆਰਿੰਟਾਈਨ ਦੌਰਾਨ ਗੁਆਂਢੀਆਂ ਨੇ ਉਸ ਦੀ ਮਦਦ ਕੀਤੀ। ਜਾਣ-ਪਛਾਣ ਵਾਲੇ, ਗੁਆਂਢੀ, ਪਰਿਵਾਰ ਅਤੇ ਦੋਸਤਾਂ ਨੇ ਇਨ੍ਹਾਂ ਵਿਦਿਆਰਥੀਆਂ ਦੇ ਭਾਰਤ ਪਰਤਣ ’ਤੇ ਇਨ੍ਹਾਂ ਤੋਂ ਦੂਰੀ ਬਣਾ ਲਈ ਹੈ। ਫਰਜ਼ੀ ਖਬਰਾਂ ਜਾਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਇਥੋਂ ਤਕ ਕਿ ਉਨ੍ਹਾਂ ਦੇ ਬਾਰੇ ਪੁਲਸ ਨੂੰ ਕਾਲ ਕਰ ਕੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਇਟਲੀ ਤੋਂ ਪਰਤੇ ਇਕ ਵਿਦਿਆਰਥੀ ਦੇ ਬਾਰੇ ਇਹ ਅਫਵਾਹ ਫੈਲਾ ਦਿੱਤੀ ਗਈ ਕਿ ਉਹ ਮੰਦਰ ਗਿਆ ਸੀ, ਜਿਸ ਕਾਰਨ ਇਸ ਨੂੰ ਮਾੜੇ ਵਿਵਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਉਸ ਦਾ ਕਹਿਣਾ ਹੈ ਕਿ ਉਹ ਘਰ ’ਚ ਹੀ ਸੀ।
ਕੁਆਰਿੰਟਾਈਨ ’ਚ ਰਹਿ ਰਹੀ ਤੇਲੰਗਾਨਾ ਦੀ ਇਕ ਵਿਦਿਆਰਥਣ ਕਹਿੰਦੀ ਹੈ ਕਿ ਮੇਰੇ ਗੁਆਂਢੀ ਮੇਰੇ ਮਾਤਾ-ਪਿਤਾ ਨਾਲ ਗੱਲ ਕਰਨ ਤੋਂ ਡਰ ਰਹੇ ਹਨ। ਬੇਂਗਲੁਰੂ ਦੀ ਇਕ ਔਰਤ ਕਹਿੰਦੀ ਹੈ ਕਿ ਘਰ ਪਰਤਣ ਤੋਂ ਬਾਅਦ ਉਸ ਨੇ ਬਹੁਤ ਹੀ ਮੁਸ਼ਕਲ ਸਮਾਂ ਗੁਜ਼ਾਰਿਅਾ। ਧੱਕ ਹਾਰ ਕੇ ਹੁਣ ਉਹ ਬਹੁਤ ਦੂਰ ਆਪਣੇ ਪਿੰਡ ਚਲੀ ਗਈ ਹੈ। ਵਿਦੇਸ਼ ਤੋਂ ਪਰਤਣ ਵਾਲੇ ਕਈ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਅਪਾਰਟਮੈਂਟ ਬਲਾਕਾਂ ’ਚ ਮਾੜੇ ਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਇਕ ਮਾਤਾ-ਪਿਤਾ ਨੇ ਕਿਹਾ ਕਿ ਗੁਆਂਢ ਦੀ ਕਰਿਆਨੇ ਦੀ ਦੁਕਾਨ ਤਕ ਜਾਣਾ ਉਸ ਦੇ ਲਈ ਇਕ ਦੁਖਦਾਈ ਅਨੁਭਵ ਬਣ ਗਿਆ। ਉਸ ਨੇ ਕਿਹਾ ਕਿ ਇਥੋਂ ਤਕ ਕਿ ਸਥਾਨਕ ਵਪਾਰੀ ਵੀ ਸਾਮਾਨ ਦੇਣ ਲਈ ਤਿਆਰ ਨਹੀਂ ਹੁੰਦੇ ਹਨ। ਕੋਲਕਾਤਾ ਦੇ ਇਕ ਹੋਰ ਮਾਤਾ-ਪਿਤਾ ਨੇ ਕਿਹਾ ਕਿ ਉਸ ਦੇ ਨਾਲ ਉਨ੍ਹਾਂ ਗੁਆਂਢੀਆਂ ਨੇ ਮਾੜਾ ਵਿਵਹਾਰ ਕੀਤਾ ਜੋ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਜਾਣਦੇ ਸਨ।
ਗੈਰ-ਜ਼ਿੰਮੇਵਾਰ ਲੋਕਾਂ ਦੇ ਕਾਰਣ ਹੀ ਸਾਡੇ ਪਰਿਵਾਰ ਖਤਰੇ ’ਚ : ਮੀਰਚੰਦਾਨੀ
ਪੁਣੇ ਦੇ ਮਾਨਸਿਕ ਰੋਗਾਂ ਦੇ ਮਾਹਰ ਦਿਆਲ ਮੀਰਚੰਦਾਨੀ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਲੋਕਾਂ ’ਚ ਬਹੁਤ ਜ਼ਿਆਦਾ ਡਰ ਹੈ, ਇਸ ਲਈ ਲੋਕਾਂ ’ਚ ਹਮਦਰਦੀ ਘੱਟ ਹੋ ਗਈ ਹੈ। ਕੁਝ ਵਿਦਿਆਰਥੀਆਂ ਵਲੋਂ ਇਸ ਸਮੱਸਿਆ ਦੀ ਸ਼ਿਕਾਇਤ ਕਰਨਾ ਅਨੁਭਵਹੀਣਤਾ ਹੈ। ਅਜਿਹੇ ਵਿਦਿਆਰਥੀ ਵਿਦਹੋਰ ਕਰਨ ’ਤੇ ਫਿਟਕਾਰੇ ਜਾਣਗੇ। ਕੁਆਰਿੰਨਟਾਈਨ ਜਾਂ ਇਕਾਂਤ ਕਿਸੇ ਵੀ ਉਮਰ ’ਚ ਮੁਸ਼ਕਲ ਹੈ, ਖਾਸ ਕਰਕੇ ਨੌਜਵਾਨਾਂ ਲਈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਦੋਸਤਾਂ ਅਤੇ ਸਕਾਈਪ ਆਦਿ ਤੋਂ ਵੀ ਕੱਟ ਗਏ ਹੋ, ਆਹਮੋ-ਸਾਹਮਣੇ ਗੱਲ ਨਹੀਂ ਹੋ ਪਾ ਰਹੀ ਹੈ। ਵਿਦੇਸ਼ ਤੋਂ ਪਰਤੇ ਅਜਿਹੇ ਵਿਦਿਆਰਥੀਆਂ ਦੀਆਂ ਕਈ ਉਦਾਹਰਣਾਂ ਹਨ ਜਿਨ੍ਹਾਂ ਨੇ ਜਾਣਬੁਝ ਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ, ਜਿਵੇ ਪੱਛਮੀ ਬੰਗਾਲ ’ਚ ਪਹਿਲਾ ਕੋਰੇਨਾ ਪਾਜ਼ੇਟਿਵ ਕੇਸ 18 ਸਾਲਾ ਵਿਦਿਆਰਥੀ ਹੈ, ਜੋ ਕਿ ਇਕ ਨੌਕਰਸ਼ਾਹ ਦਾ ਬੇਟਾ ਹੈ ਅਤੇ ਬ੍ਰਿਟੇਨ ਤੋਂ ਪਰਤਿਆ ਹੈ। ਮੀਰਚੰਦਾਨੀ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਵਰਗੇ ਗੈਰ-ਜ਼ਿੰਮਵਾਰ ਲੋਕਾਂ ਦੇ ਕਾਰਣ ਹੀ ਸਾਡੇ ਪਰਿਵਾਰ ਖਤਰੇ ’ਚ ਹਨ।
ਕੋਲਕਾਤਾ ਕੰਪਲੈਕਸ ’ਚ ਰਹਿਣ ਵਾਲੇ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਘਰ ਪਰਤਣ ’ਤੇ ਇਕ ਵਾਰ ਅਸੀ ਅਜਿਹੇ ਵਿਦਿਆਰਥੀਆਂ ਦਾ ਬਾਈਕਾਟ ਕਰਾਂਗੇ। ਹਾਲਾਂਕਿ ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਿਦੇਸ਼ ਤੋਂ ਘਰ ਪਰਤਣਾ ਬਿਹਤਰ ਹੈ ਅਤੇ ਅਧਿਕਾਰਤ ਕੁਆਰਿੰਟਾਈਨ ਪ੍ਰਕਿਰਿਆ ’ਚ ਉਨ੍ਹਾਂ ਦਾ ਅਨੁਭਵ ਕਾਫੀ ਸਾਕਾਰਾਤਮਕ ਰਿਹਾ ਹੈ। ਬੋਸਟਨ ਯੂਨੀਵਰਸਿਟੀ ’ਚ ਕੰਪਿਊਟਰ ਸਾਇੰਸ ’ਚ ਮਾਸਟਰ ਡਿਗਰੀ ਕਰਨ ਵਾਲੀ ਇਕ ਵਿਦਿਆਰਥਣ ਕਹਿੰਦੀ ਹੈ ਕਿ ਬੇਂਗਲੁਰੂ ’ਚ ਘਰ ਵਾਪਸ ਆਉਣ ਲਈ ਇਕ ‘ਭੂਤੀਆ ਸ਼ਹਿਰ’ ਤੋਂ ਭੱਜ ਆਈ ਸੀ। ਉਸ ਨੇ ਕਿਹਾ ਕਿ ਉਹ ਵਿਦੇਸ਼ ’ਚ ਬਹੁਤ ਤਣਾਅ ’ਚ ਸੀ। ਸ਼ੁਰੂ ’ਚ ਟੈਸਟ ਜਾਂ ਕੁਆਰਿੰਟਾਈਨ ਬਾਰੇ ’ਚ ਡਰ ’ਚ ਸੀ ਪਰ ਜਲਦੀ ਟੈਸਟ ਹੋਣ ਕਾਰਣ ਰਾਹਤ ਮਿਲੀ। ਸੂਬੇ ’ਚ ਕੁਆਰਿੰਟਾਈਨ ਵਿਦਿਆਰਥੀਆਂ ਦੇ ਸੁਭਾਵਿਕ ਤੌਰ ’ਤੇ ਕਈ ਅਨੁਭਵ ਹਨ। ਇਕ ਵਿਦਿਆਰਥਣ ਨੇ ਟਵੀਟ ਕਰ ਕੇ ਸ਼ਿਕਾਇਤ ਕੀਤੀ ਕਿ ਦਿੱਲੀ ਦੇ ਦੁਆਰਕਾ ’ਚ ਇਕ ਪੁਲਸ ਟ੍ਰੇਨਿੰਗ ਸਕੂਲ ਕੈਂਪ ’ਚ ਉਸ ਦੇ ਨਾਲ ਅਣਹੋਣੀ ਹੋ ਗਈ। ਇਸ ਦੇ ਉਲਟ 26 ਸਾਲਾ ਗੰਟੂਰ ਨਿਵਾਸੀ ਜੋ ਇਟਲੀ ’ਚ ਮਾਸਟਰ ਡਿਗਰੀ ਕਰ ਰਿਹਾ ਹੈ, ਨੇ ਐੱਨ. ਸੀ. ਆਰ. ’ਚ ਲੱਗੇ ਆਈ. ਟੀ. ਬੀ. ਪੀ. ਕੈਂਪ ਦੀ ਕਾਫੀ ਸ਼ਲਾਘਾ ਕੀਤੀ । ਈਰਾਨੀ ਯੂਨੀਵਰਸਿਟੀ ਤੋਂ ਪਰਤੇ ਇਕ ਵਿਦਿਆਰਥੀ ਜੋ ਜੈਸਲਮੇਰ ’ਚ ਕੁਆਰਿੰਟਾਈਨ ਹੈ, ਦਾ ਕਹਿਣਾ ਹੈ ਕਿ ਉਸ ਦੀ ਸਿਹਤ ਸੇਵਾਵਾਂ ਬਾਰੇ ’ਚ ਕੋਈ ਸ਼ਿਕਾਇਤ ਨਹੀਂ ਕੀਤੀ ਹੈ।
ਚੀਨੀ ਟੈਸਟਿੰਗ ਕਿੱਟਸ ’ਚ ਖਾਮੀਆਂ ਪਾਈਆਂ ਜਾਣ ਦੇ ਬਾਅਦ ਭਾਰਤ ਨੇ ਖਰੀਦ ਸੂਚੀ ਤੋਂ ਕੀਤਾ ਬਾਹਰ
NEXT STORY