ਜੈਪੁਰ - ਰਾਜਸਥਾਨ 'ਚ ਰਿਸ਼ਵਤਖੋਰ ਇੱਕ ਅਫ਼ਸਰ ਦੌਲਤਮੰਦ ਨਿਕਲਿਆ ਹੈ। ਉਸਦੇ ਘਰੋਂ ਨੋਟਾਂ ਨਾਲ ਭਰੀ ਅਲਮਾਰੀ ਮਿਲੀ ਹੈ, ਜਿਸ ਨੂੰ ਦੇਖ ਕੇ ਏ.ਸੀ.ਬੀ. ਦੇ ਅਧਿਕਾਰੀ ਹੈਰਾਨ ਰਹਿ ਗਏ। ਇਕੱਠੇ ਵੱਡੀ ਗਿਣਤੀ 'ਚ ਨੋਟ ਮਿਲਣ ਨਾਲ ਉਨ੍ਹਾਂ ਨੂੰ ਗਿਣਨ ਲਈ ਏ.ਸੀ.ਬੀ. ਨੂੰ ਮਸ਼ੀਨ ਮੰਗਵਾਉਣੀ ਪਈ ਹੈ।
50 ਹਜ਼ਾਰ ਦੀ ਰਿਸ਼ਵਤ ਲੈਂਦਾ ਫੜਿਆ ਸੀ
ਰਾਜਸਥਾਨ ਏ.ਸੀ.ਬੀ. ਦੇ ਏ.ਡੀ.ਜੀ. ਦਿਨੇਸ਼ ਐੱਮ.ਐੱਨ. ਨੇ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਪਟਰੋਲ ਪੰਪ ਦੀ ਐੱਨ.ਓ.ਸੀ. ਜਾਰੀ ਕਰਨ ਦੇ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਬੁੱਧਵਾਰ ਨੂੰ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ ਦੇ ਐਕਸਈਏਨ ਦਾਨ ਸਿੰਘ ਅਤੇ ਤਕਨੀਕੀ ਸਹਾਇਕ ਸੀਤਾਰਾਮ ਵਰਮਾ ਨੂੰ ਟਰੈਪ ਕੀਤਾ ਸੀ।
ਅਲਮਾਰੀ 'ਚ ਮਿਲੀ 47 ਲੱਖ ਦੀ ਨਗਦੀ
ਹੁਣ ਦੋਸ਼ੀ ਖ਼ਿਲਾਫ਼ ਕਮਾਈ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ। ਏ.ਸੀ.ਬੀ. ਟੀਮ ਨੇ ਇਸ ਮਾਮਲੇ 'ਚ ਗ੍ਰਿਫਤਾਰ ਤਕਨੀਕੀ ਸਹਾਇਕ ਅਧਿਕਾਰੀ ਸੀਤਾਰਾਮ ਵਰਮਾ ਦੇ ਜਦੋਂ ਜੈਪੁਰ ਸਥਿਤ ਘਰ ਦੀ ਤਲਾਸ਼ੀ ਲਈ ਤਾਂ ਉੱਥੋਂ ਕੁਲ 47 ਲੱਖ 77 ਹਜ਼ਾਰ 250 ਰੁਪਏ ਕੈਸ਼ ਮਿਲੇ ਹਨ। ਏ.ਸੀ.ਬੀ. ਨੇ ਰੁਪਏ ਜ਼ਬਤ ਕਰ ਲਏ ਹਨ।
ਹੱਜ 'ਤੇ ਜਾਣ ਲਈ ਕੱਲ ਤੋਂ ਕਰ ਸਕਦੇ ਹੋ ਆਨਲਾਈਨ ਅਪਲਾਈ, ਸਿਰਫ ਇਸ ਉਮਰ ਦੇ ਲੋਕ ਜਾਣ ਸਕਣਗੇ
NEXT STORY