ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਤੁਹਾਨੂੰ ਹੈਰਾਨ ਕਰ ਦੇਵੇਗਾ। ਜਿੱਥੇ ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਲਾੜਾ ਵਿਆਹ ਤੋਂ ਠੀਕ ਪਹਿਲਾਂ ਬਾਰਾਤ ਲੈ ਕੇ ਨਹੀਂ ਪਹੁੰਚਿਆ, ਜਿਸ ਕਾਰਨ ਲਾੜੀ ਅਤੇ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਇਹ ਵੀ ਪੜ੍ਹੋ- 'ਬੇਗਾਨੀ ਜਨਾਨੀ' ਦੇ ਇਸ਼ਕ 'ਚ ਅੰਨ੍ਹਾ ਹੋਇਆ ਸ਼ਰਾਬੀ ਪਤੀ, ਖੇਤਾਂ 'ਚ ਲਿਜਾ ਕੇ ਪਤਨੀ...
ਜਾਣੋ ਕੀ ਹੈ ਪੂਰਾ ਮਾਮਲਾ?
ਮਿਲੀ ਜਾਣਕਾਰੀ ਮੁਤਾਬਕ ਨਵੀ ਬਸਤੀ ਇਲਾਕੇ ਦੀ ਇਕ ਕੁੜੀ ਦਾ ਵਿਆਹ ਮੁਹੱਲੇ ਦੇ ਰਹਿਣ ਵਾਲੇ ਤਾਰਿਕ ਨਾਂ ਦੇ ਨੌਜਵਾਨ ਨਾਲ ਤੈਅ ਹੋਇਆ ਸੀ। ਵਿਆਹ ਸ਼ਨੀਵਾਰ ਨੂੰ ਹੋਣਾ ਸੀ, ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਅਤੇ ਲਾੜੀ ਪੂਰੀ ਤਰ੍ਹਾਂ ਸਜ-ਧਜ ਕੇ ਲਾੜੇ ਦੀ ਉਡੀਕ ਕਰ ਰਹੀ ਸੀ। ਪਰ ਬਾਰਾਤ ਆਈ ਹੀ ਨਹੀਂ। ਪਰਿਵਾਰਕ ਮੈਂਬਰਾਂ ਮੁਤਾਬਕ ਵਿਆਹ ਤੋਂ ਦੋ ਦਿਨ ਪਹਿਲਾਂ ਹੀ ਲਾੜੇ ਦੇ ਪਰਿਵਾਰ ਨੇ ਚਾਰ ਪਹੀਆ ਵਾਹਨ ਅਤੇ ਸੋਨੇ ਦੀ ਚੇਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਜੇਕਰ ਇਹ ਚੀਜ਼ਾਂ ਨਹੀਂ ਦਿੱਤੀਆਂ ਗਈਆਂ ਤਾਂ ਉਹ ਬਾਰਾਤ ਲੈ ਕੇ ਨਹੀਂ ਆਉਣਗੇ।
ਇਹ ਵੀ ਪੜ੍ਹੋ- ਰਿਹਾਇਸ਼ੀ ਇਮਾਰਤ ਦੀ 7ਵੀਂ ਮੰਜ਼ਿਲ 'ਤੇ ਲੱਗੀ ਅੱਗ; ਖਿੜਕੀਆਂ 'ਚ ਲਟਕੇ ਲੋਕ, ਫਿਰ...
ਲਾੜੀ ਨੂੰ ਮਾਨਸਿਕ ਤੌਰ 'ਤੇ ਕੀਤਾ ਗਿਆ ਤੰਗ-ਪ੍ਰੇਸ਼ਾਨ
ਇੰਨਾ ਹੀ ਨਹੀਂ ਦੋਸ਼ ਹੈ ਕਿ ਲਾੜੇ ਤਾਰਿਕ ਅਤੇ ਉਸ ਦੇ ਪਰਿਵਾਰ ਨੇ ਲੋਕ ਕੁੜੀ ਦੇ ਘਰ ਆਏ ਅਤੇ ਉੱਥੇ ਆ ਕੇ ਲਾੜੀ ਅਤੇ ਉਸ ਦੇ ਪਰਿਵਾਰ ਨੂੰ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕੀਤਾ। ਲਾੜੀ ਪੱਖ ਨੇ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੁੰਡੇ ਵਾਲੇ ਅੜੇ ਰਹੇ।
ਇਹ ਵੀ ਪੜ੍ਹੋ- ਆਹ ਕੀ ਕਰ'ਤਾ ਮੁੰਡਿਆ ! ਸੂਟਕੇਸ 'ਚ ਪਾ ਕੇ ਪ੍ਰੇਮਿਕਾ ਨੂੰ ਲੈ ਗਿਆ ਹੋਸਟਲ, ਫ਼ਿਰ...
ਪੀੜਤ ਪਰਿਵਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ
ਦੱਸਿਆ ਜਾ ਰਿਹਾ ਹੈ ਕਿ ਨਿਕਾਹ ਵਾਲੇ ਦਿਨ ਜਦੋਂ ਬਾਰਾਤ ਨਹੀਂ ਆਈ ਤਾਂ ਲਾੜੀ ਦੇ ਭਰਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਫਿਰ ਲਾੜਾ ਤਾਰਿਕ ਸਮੇਤ ਕੁੱਲ 9 ਲੋਕਾਂ ਖਿਲਾਫ਼ FIR ਦਰਜ ਕਰ ਲਈ ਹੈ। ਨਾਮਜ਼ਦ ਦੋਸ਼ੀ ਹਨ- ਤਾਰਿਕ, ਸ਼ਾਕਿਰ, ਸਾਦਿਕ, ਆਰਿਫ, ਰੂਕਈਆ, ਰਜੀਆ, ਫੈਸਲ, ਸੁਮੈਯਾ ਅਤੇ ਇਫਤਕਾਰ। ਫਿਲਹਾਲ ਸਾਰੇ ਦੋਸ਼ੀ ਘਰ ਤੋਂ ਫਰਾਰ ਹਨ, ਜਿਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।
ਆਵੇਗਾ ਤੂਫ਼ਾਨ ਤੇ ਡਿੱਗੇਗੀ ਅਸਮਾਨੀ ਬਿਜਲੀ ! ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਚਿਤਾਵਨੀ
NEXT STORY