ਬਿਜਨੌਰ (ਯੂ. ਪੀ.)– ਕੋਰੋਨਾ ਵਾਇਰਸ ਦੇ ਪ੍ਰਕੋਪ ਦਰਮਿਆਨ ਜਦੋਂ ਉੱਤਰ ਪ੍ਰਦੇਸ਼ ਦੇ ਇਕ ਨੌਜਵਾਨ ਦੇ ਵਿਆਹ ਦੀ ਤਰੀਕ ਆਈ ਤਾਂ ਉਸਨੇ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਲਈ ਇਕ ਅਨੋਖਾ ਕਦਮ ਚੁੱਕਿਆ। ਉਸਨੇ ਵਿਆਹ ਵਾਲੇ ਕੱਪੜੇ ਪਾਏ। ਇਕ ਮੋਟਰਸਾਈਕਲ ’ਤੇ ਆਪਣੇ ਪਿਤਾ ਨੂੰ ਬਿਠਾਇਆ, 2 ਦੋਸਤਾਂ ਨੂੰ ਨਾਲ ਲਿਆ ਅਤੇ ਵੀਰਵਾਰ ਰਾਤ ਆਪਣੀ ਲਾੜੀ ਦੇ ਘਰ ਪੁੱਜ ਗਿਆ। ਵਿਆਹ ਤੋਂ ਬਾਅਦ ਉਹ ਆਪਣੀ ਲਾੜੀ ਨੂੰ ਮੋਟਰਸਾਈਕਲ ਪਿੱਛੇ ਬਿਠਾ ਕੇ ਘਰ ਆ ਗਿਆ। ਜਾਣਕਾਰੀ ਅਨੁਸਾਰ ਨਸੀਰਪੁਰ ਪਿੰਡ ਦਾ 22 ਸਾਲਾ ਵਿਕਾਸ ਕੁਮਾਰ ਪਿਛਲੇ 18 ਮਹੀਨਿਆਂ ਤੋਂ ਆਪਣੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਵਿਕਾਸ ਚਾਹੁੰਦਾ ਸੀ ਕਿ ਉਸਦਾ ਵਿਆਹ ਧੂਮਧਾਮ ਨਾਲ ਹੋਵੇ ਪਰ ਕੋਰੋਨਾ ਵਾਇਰਸ ਦੇ ਪ੍ਰਕੋਪ ਅਤੇ ਲਾਕਡਾਊਨ ਕਾਰਣ ਉਸਦੀ ਇਸ ਯੋਜਨਾ ’ਤੇ ਪਾਣੀ ਫਿਰ ਗਿਆ। ਉਹ ਆਪਣਾ ਵਿਆਹ ਮੁਲਤਵੀ ਕਰਨ ਨੂੰ ਤਿਆਰ ਨਹੀਂ ਸੀ। ਵੀਰਵਾਰ ਨੂੰ ਉਹ ਆਪਣੀ ਲਾੜੀ ਦੇ ਘਰ ਗਿਆ ਅਤੇ ਉਸਨੂੰ ਵਿਆਹ ਕੇ ਆਪਣੇ ਘਰ ਲੈ ਆਇਆ।
ਦਿੱਲੀ ’ਚ ਫਸੇ ਬਾਹਰੀ ਲੋਕਾਂ ਦੀ ਜਿੰਮੇਦਾਰੀ ਵੀ ਸਾਡੀ - ਕੇਜਰੀਵਾਲ
NEXT STORY