ਰੋਹਤਕ— ਵਿਆਹ ਵਾਲੇ ਦਿਨ ਜਿਸ ਲਾੜੀ ’ਤੇ ਗੋਲੀਆਂ ਚੱਲੀਆਂ ਸਨ, ਹੁਣ ਉਹ ਠੀਕ ਹੋ ਕੇ ਘਰ ਪਰਤ ਆਈ ਹੈ। ਤਨਿਸ਼ਕਾ ਆਪਣੇ ਘਰ ਪਹੁੰਚਣ ’ਤੇ ਬੇਹੱਦ ਖੁਸ਼ ਹੈ। ਤਨਿਸ਼ਕਾ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਦਰਿੰਦਿਆਂ ਨੇ ਉਸ ’ਤੇ ਹਮਲਾ ਕੀਤਾ ਹੈ, ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਜੇਲ੍ਹ ਵਿਚ ਬੰਦ ਕਰ ਕੇ ਤਾਂ ਉਨ੍ਹਾਂ ਨੂੰ ਕੋਈ ਸਜ਼ਾ ਨਹੀਂ ਮਿਲ ਰਹੀ, ਸਜ਼ਾ ਤਾਂ ਹਰ ਰੋਜ਼ ਮੈਂ ਭੁਗਤ ਰਹੀ ਹਾਂ। ਦੱਸ ਦੇਈਏ ਕਿ ਬਦਮਾਸ਼ਾਂ ਨੇ ਲਾੜੀ ਤਨਿਸ਼ਕਾ ਨੂੰ 6 ਗੋਲੀਆਂ ਮਾਰੀਆਂ ਸਨ ਪਰ ਉਸ ਨੇ ਹੌਂਸਲਾ ਨਹੀਂ ਹਾਰਿਆ। ਸ਼ਨੀਵਾਰ ਦੇਰ ਰਾਤ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚੋਂ ਛੁੱਟੀ ਮਿਲਣ ਤੋਂ ਬਾਅਦ ਉਸ ਨੂੰ ਪੇਕੇ ਸਾਂਪਲਾ ਲਿਆਂਦਾ ਗਿਆ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਸਹੁਰੇ ਘਰ ਨਹੀਂ ਪੁੱਜੀ ਲਾੜੀ, ਪਤੀ ਸਾਹਮਣੇ ਬਦਮਾਸ਼ਾਂ ਨੇ ਇਸ ਘਟਨਾ ਨੂੰ ਦਿੱਤਾ ਅੰਜ਼ਾਮ
ਦਰਅਸਲ ਸਾਂਪਲਾ ਦੀ ਰਹਿਣ ਵਾਲੀ ਤਨਿਸ਼ਕਾ ਦਾ ਵਿਆਹ ਭਾਲੀ ਆਨੰਦਪੁਰ ਪਿੰਡ ਵਾਸੀ ਮੋਹਨ ਨਾਲ ਹੋਇਆ ਸੀ। ਇਕ ਦਸੰਬਰ ਦੀ ਰਾਤ ਵਿਦਾਈ ਤੋਂ ਬਾਅਦ ਤਨਿਸ਼ਕਾ ਆਪਣੇ ਪਤੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਸਹੁਰੇ ਘਰ ਜਾ ਰਹੀ ਸੀ ਤਾਂ ਰਸਤੇ ਵਿਚ ਕਾਰ ਸਵਾਰ ਬਦਮਾਸ਼ਾਂ ਨੇ ਤਨਿਸ਼ਕਾ ਦੀ ਕਾਰ ਨੂੰ ਓਵਰਟੇਕ ਕਰ ਕੇ ਰੁਕਵਾ ਲਿਆ ਸੀ। ਇਸ ਤੋਂ ਬਾਅਦ ਇਨੋਵਾ ਕਾਰ ’ਚ ਸਵਾਰ ਬਦਮਾਸ਼ਾਂ ਨੇ ਲਾੜੀ ਨੂੰ ਇਕ ਤੋਂ ਬਾਅਦ ਇਕ 6 ਗੋਲੀਆਂ ਮਾਰੀਆਂ ਸਨ। ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।
ਇਹ ਵੀ ਪੜ੍ਹੋ : ਲਾੜੀ ਨੂੰ ਗੋਲੀ ਮਾਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਤਨਿਕਸ਼ਾ ਨਾਲ ਕਰਨਾ ਚਾਹੁੰਦਾ ਸੀ ਕੋਰਟ ਮੈਰਿਜ
ਕੁਝ ਦਿਨਾਂ ਤੱਕ ਉਸ ਦਾ ਪੀ. ਜੀ. ਆਈ. ਰੋਹਤਕ ਵਿਚ ਇਲਾਜ ਚੱਲਿਆ। ਇਸ ਤੋਂ ਬਾਅਦ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਤਨਿਸ਼ਕਾ ਨੂੰ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਮੁੱਖ ਦੋਸ਼ੀ ਸਾਹਿਲ ਸਮੇਤ ਸਾਰੇ ਦੋਸ਼ੀ ਗਿ੍ਰਫ਼ਤਾਰ ਹੋ ਚੁੱਕੇ ਹਨ, ਜੋ ਫ਼ਿਲਹਾਲ ਨਿਆਇਕ ਹਿਰਾਸਤ ਵਿਚ ਰੋਹਤਕ ਜੇਲ੍ਹ ਵਿਚ ਬੰਦ ਹਨ।
ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ
ਘਰ ਦੀਆਂ ਅਲਮਾਰੀਆਂ ’ਚ ਭਰੇ ਸਨ ਕਰੋੜਾਂ ਰੁਪਏ,ਅਜਿਹਾ ਸੀ ਪਿਊਸ਼ ਜੈਨ ਦਾ ‘ਲਾਈਫ ਸਟਾਈਲ’
NEXT STORY