ਭਾਗਲਪੁਰ- ਬਿਹਾਰ ਦੇ ਭਾਗਲਪੁਰ 'ਚ ਸੁਲਤਾਨਗੰਜ-ਅਗੁਵਾਨੀ ਗੰਗਾ ਨਦੀ ’ਤੇ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਡਿੱਗ ਗਿਆ। ਇਸ ਪੁਲ ਦਾ ਨਿਰਮਾਣ ਐੱਸ. ਪੀ. ਸਿੰਗਲਾ ਕੰਪਨੀ ਕਰ ਰਹੀ ਹੈ। ਇਹ ਪੁਲ ਖਗੜੀਆ ਅਤੇ ਭਾਗਲਪੁਰ ਜ਼ਿਲ੍ਹਿਆਂ ਨੂੰ ਜੋੜਨ ਲਈ ਬਣਾਇਆ ਜਾ ਰਿਹਾ ਹੈ। ਪੁਲ ਡਿੱਗਣ ਦੀ ਵਜ੍ਹਾ ਹੜ੍ਹ ਕਾਰਨ ਥੰਮਾਂ ਦੇ ਡੁੱਬਣ ਨੂੰ ਦੱਸਿਆ ਜਾ ਰਿਹਾ ਹੈ। ਗ਼ਨੀਮਤ ਇਹ ਰਹੀ ਕਿ ਪੁਲ ਹਾਦਸੇ ਵਿਚ ਕਿਸੇ ਦੀ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ, ਕਿਉਂਕਿ ਇਸ ਸਮੇਂ ਹੜ੍ਹ ਕਾਰਨ ਨਿਰਮਾਣ ਕੰਮ ਰੋਕਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਸੁਲਤਾਨਗੰਜ ਤੋਂ ਅਗੁਵਾਨੀ ਘਾਟ ਤੱਕ ਥੰਮ 9 ਅਤੇ 10 ਵਿਚਾਲੇ ਦਾ ਹਿੱਸਾ ਗੰਗਾ ਨਦੀ ਵਿਚ ਡੁੱਬ ਗਿਆ ਹੈ। ਇਸ ਦੇ ਚੱਲਦੇ ਥੰਮ ਕਮਜ਼ੋਰ ਹੋ ਗਿਆ ਸੀ ਅਤੇ ਇਕ ਹਿੱਸਾ ਪੁਲ ਵਿਚ ਡਿੱਗ ਗਿਆ।
ਪਿਛਲੇ ਕੁਝ ਮਹੀਨਿਆਂ ’ਚ ਸੂਬੇ ’ਚ ਕਈ ਪੁਲ ਡਿੱਗ ਗਏ ਹਨ, ਜਿਸ ਨਾਲ ਉਸਾਰੀ ਦੀ ਗੁਣਵੱਤਾ ’ਤੇ ਸਵਾਲ ਉੱਠਣ ਲੱਗੇ ਹਨ। ਇਸ ਪੁਲ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ 'ਚ ਵੇਖਿਆ ਜਾ ਸਕਦਾ ਹੈ ਕਿ ਪੁਲ ਨਿਰਮਾਣ ਦਾ ਕੰਮ ਹੜ੍ਹ ਦੇ ਚੱਲਦੇ ਰੁਕਿਆ ਹੋਇਆ ਹੈ। ਉੱਥੇ ਹੀ ਇਕ ਹਿੱਸਾ ਡਿੱਗਿਆ ਹੋਇਆ ਹੈ। ਇਹ ਪੁਲ ਇਸ ਤੋਂ ਪਹਿਲਾਂ ਵੀ ਦੋ ਵਾਰ ਡਿੱਗ ਚੁੱਕਾ ਹੈ। ਸਭ ਤੋਂ ਪਹਿਲਾਂ ਇਹ ਪੁਲ 30 ਅਪ੍ਰੈਲ 2022 ਨੂੰ ਡਿੱਗਿਆ ਸੀ। ਇਸ ਤੋਂ ਬਾਅਦ 4 ਜੂਨ 2023 ਨੂੰ ਪੁਲ ਦਾ ਇਕ ਹਿੱਸਾ ਨਦੀ ਵਿਚ ਡਿੱਗ ਗਿਆ ਸੀ। ਪੁਲ ਡਿੱਗਣ ਨੂੰ ਲੈ ਕੇ ਸਥਾਨਕ ਲੋਕਾਂ ਨੇ ਨਿਰਪੱਖ ਜਾਂਚ ਨਾ ਹੋਣ ਦਾ ਦੋਸ਼ ਲਾਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਦੀ ਵਜ੍ਹਾ ਤੋਂ ਆਏ ਦਿਨ ਸੂਬੇ ਵਿਚ ਪੁਲਾਂ ਦੇ ਡਿੱਗਣ ਦੀ ਘਟਨਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਨੋਇਡਾ ਦੇ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
NEXT STORY