ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਲੋਕ ਸਭਾ 'ਚ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਪਿਛਲੇ ਕੁਝ ਮਹੀਨਿਆਂ ਤੋਂ 'ਅਪੌਇੰਟਮੈਂਟ' (ਮੁਲਾਕਾਤ ਲਈ ਸਮੇਂ) ਦੀ ਮੰਗ ਕੀਤੇ ਜਾਣ ਬਾਰੇ ਯਾਦ ਦਿਵਾਇਆ, ਜਿਸ 'ਤੇ ਮੰਤਰੀ ਨੇ ਕਿਹਾ ਕਿ ਉਹ ਕਦੇ ਵੀ ਮਿਲ ਸਕਦੀ ਹੈ, ਕਿਉਂਕਿ ਉਨ੍ਹਾਂ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ।
ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਪ੍ਰਿਯੰਕਾ ਗਾਂਧੀ ਨੇ ਪ੍ਰਸ਼ਨਕਾਰ ਦੌਰਾਨ ਚੰਡੀਗੜ੍ਹ-ਸ਼ਿਮਲਾ ਹਾਈਵੇਅ ਨਾਲ ਸੰਬੰਧਤ ਪ੍ਰਸ਼ਨ ਪੁੱਛਦੇ ਹੋਏ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹ ਜੂਨ ਮਹੀਨੇ ਤੋਂ ਆਪਣੇ ਖੇਤਰ ਦੇ ਮੁੱਦਿਆਂ ਨੂੰ ਲੈ ਕੇ ਗਡਕਰੀ ਤੋਂ ਮਿਲਣ ਦਾ ਸਮਾਂ ਮੰਗ ਰਹੀ ਹੈ। ਉਨ੍ਹਾਂ ਕਿਹਾ,''ਜੂਨ ਤੋਂ ਮਿਲਣ ਦਾ ਸਮਾਂ ਮੰਗ ਰਹੀ ਹਾਂ, ਕਿਰਪਾ ਸਮਾਂ ਦਿਓ।'' ਇਸ 'ਤੇ ਗਡਕਰੀ ਨੇ ਕਿਹਾ,''ਤੁਸੀਂ ਪ੍ਰਸ਼ਨਕਾਲ ਤੋਂ ਬਾਅਦ ਆ ਜਾਓ। ਤੁਸੀਂ ਕਦੇ ਵੀ ਆ ਜਾਓ, ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ। ਅਪੌਇੰਟਮੈਂਟ ਦੀ ਲੋੜ ਨਹੀਂ ਹੈ।''
ਜੋਸ਼ੀਮੱਠ 'ਚ ਕੂੜਾ ਡੰਪਿੰਗ ਸਥਾਨ 'ਤੇ ਦਿਖਾਈ ਦਿੱਤੇ ਭਾਲੂ, ਦਹਿਸ਼ਤ 'ਚ ਲੋਕ
NEXT STORY