ਨਵੀਂ ਦਿੱਲੀ (ਵਾਰਤਾ)- ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਐਗਜ਼ਿਟ ਪੋਲ ਰਿਪੋਰਟਾਂ ਬੁੱਧਵਾਰ ਸ਼ਾਮ 6.30 ਵਜੇ ਤੋਂ ਪਹਿਲਾਂ ਕਿਸੇ ਵੀ ਰੂਪ ਵਿਚ ਪ੍ਰਸਾਰਿਤ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਚੋਣ ਕਮਿਸ਼ਨ ਦੇ ਬੁਲਾਰੇ ਨੇ ਕਿਹਾ,''ਮੈਂ ਦੇਖ ਰਹੀ ਹਾਂ ਕਿ ਕੁਝ ਟੀਵੀ ਨਿਊਜ਼ ਚੈਨਲ ਪ੍ਰੋਪੋ (ਪ੍ਰਗਰਾਮ ਸੰਬੰਧੀ ਪ੍ਰਚਾਰ) 'ਚ ਕਹਿ ਰਹੇ ਹਨ ਕਿ ਐਗਜ਼ਿਟ ਪੋਲ ਦੇ ਨਤੀਜੇ ਸ਼ਾਮ 5 ਵਜੇ ਤੋਂ ਬਾਅਦ ਦਿਖਾਏ ਜਾਣਗੇ। ਸਬੰਧਤ ਮੀਡੀਆ ਘਰਾਣਿਆਂ ਦਾ ਧਿਆਨ ਇਸ ਪਾਸੇ ਖਿੱਚਣ ਲਈ ਇਸੇ ਲਈ ਇੱਥੇ ਦੱਸਿਆ ਜਾ ਰਿਹਾ ਹੈ ਕਿ ਐਗਜ਼ਿਟ ਪੋਲ (ਭਲਕੇ) ਸ਼ਾਮ 6:30 ਵਜੇ ਤੋਂ ਬਾਅਦ ਹੀ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕੀਤੇ ਸਕਣਗੇ।
ਇਹ ਵੀ ਪੜ੍ਹੋ : ਭਾਰਤੀ ਫ਼ੌਜ 'ਚ ਵੱਡੀ ਤਬਦੀਲੀ, ਅਧਿਕਾਰੀਆਂ ਦੀ ਵਰਦੀ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
ਕਮਿਸ਼ਨ ਵੱਲੋਂ ਮੰਗਲਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126ਏ ਦੇ ਤਹਿਤ ਕੋਈ ਵੀ ਵਿਅਕਤੀ ਕਮਿਸ਼ਨ ਦੁਆਰਾ ਨੋਟੀਫਾਈ ਮਿਆਦ ਦੌਰਾਨ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਨਹੀਂ ਕਰ ਸਕਦਾ ਹੈ। ਨੋਟੀਫਿਕੇਸ਼ਨ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ 10 ਮਈ 2023 ਨੂੰ ਸਵੇਰੇ 7:30 ਵਜੇ ਤੋਂ ਸ਼ਾਮ 6:30 ਵਜੇ ਦੌਰਾਨ ਕਿਸੇ ਵੀ ਮਾਧਿਅਮ ਨਾਲ ਕਿਸੇ ਵੀ ਰੂਪ 'ਚ ਐਗਜ਼ਿਟ ਪੋਲ ਦੇ ਨਤੀਜਿਆਂ ਦਾ ਪ੍ਰਸਾਰਣ ਜਾਂ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਹੈ। ਕਮਿਸ਼ਨ ਨੇ 29 ਮਾਰਚ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦੀ ਘੋਸ਼ਣਾ ਕਰਦੇ ਹੋਏ ਸਮੇਂ ਪੰਜਾਬ 'ਚ ਜਲੰਧਰ (ਅਨੁਸੂਚਿਤ ਜਾਤੀ) ਲੋਕ ਸਭਾ ਸੀਟ ਅਤੇ ਓਡੀਸ਼ਾ ਦੀ ਝਾਰਸੁਗੁਡਾ ਵਿਧਾਨ ਸਭਾ ਸੀਟ, ਉੱਤਰ ਪ੍ਰਦੇਸ਼ ਦੀ ਸੂਆਰ ਵਿਧਾਨ ਸਭਾ ਸੀਟ ਅਤੇ ਮੇਘਾਲਿਆ ਦੀ ਸੋਹਿਓਂਗ (ਅਨੁਸੂਚਿਤ ਜਨਜਾਤੀ) ਵਿਧਾਨ ਸਭਾ ਸੀਟ ਦੀ ਜ਼ਿਮਨੀ ਚਣ ਵੀ ਉਸੇ ਨਾਲ ਕਰਵਾਉਣ ਦਾ ਐਲਾਨ ਕੀਤਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਰਨਾਟਕ ਚੋਣਾਂ ਤੋਂ ਇਕ ਦਿਨ ਪਹਿਲਾਂ CM ਬਸਵਰਾਜ ਮੰਦਰ ਗਏ, ਹਨੂੰਮਾਨ ਚਾਲੀਸਾ ਪੜ੍ਹਿਆ
NEXT STORY