ਰੇਵਾੜੀ (ਮਹੇਂਦਰ ਭਾਰਤੀ)- ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿਚ ਵਿਆਹ ਸਮਾਰੋਹ ਤੋਂ ਠੀਕ ਪਹਿਲਾਂ ਖ਼ੂਨੀ ਝੜਪ ਹੋਈ। ਦੋਹਾਂ ਪੱਖਾਂ ਵਿਚਾਲੇ ਡੰਡੇ ਚੱਲੇ, ਜਿਸ 'ਚ ਕਈ ਲੋਕ ਜ਼ਖ਼ਮੀ ਹੋਏ ਹਨ। ਵਿਵਾਦ ਖਿੜਕੀ 'ਤੇ ਲੱਗੇ ਕੱਚੇ ਦਾ ਸ਼ੀਸ਼ਾ ਟੁੱਟਣ ਤੋਂ ਸ਼ੁਰੂ ਹੋਇਆ, ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਪੁਲਸ ਨੇ ਦੋਹਾਂ ਪੱਖਾਂ ਦੇ 31 ਲੋਕਾਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਖਿੜਕੀ 'ਚ ਲੱਗੇ ਕੱਚ ਦਾ ਸ਼ੀਸ਼ਾ ਟੁੱਟਣ ਨਾਲ ਹੋਇਆ ਸੀ ਵਿਵਾਦ
ਸ਼ਿਕਾਇਤਕਰਤਾ ਪਿੰਡ ਢੋਕੀਆ ਵਾਸੀ ਸਤਬੀਰ ਅਤੇ ਰਣਧੀਰ ਦੋਹਾਂ ਦੇ ਘਰ ਨਾਲ-ਨਾਲ ਹੈ। ਦੋਵੇਂ ਗੁਆਂਢੀ ਹਨ। ਰਣਧੀਰ ਦੇ ਘਰ ਮੰਗਲਵਾਰ ਨੂੰ ਕੁੜੀ ਦਾ ਵਿਆਹ ਹੈ। ਇਸ ਤੋਂ ਪਹਿਲਾਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਤਾਂ ਬੱਚਿਆਂ ਦੇ ਖੇਡਦੇ ਸਮੇਂ ਸਤਬੀਰ ਦੇ ਮਕਾਨ ਦੀ ਖਿੜਕੀ 'ਚ ਲੱਗਾ ਸ਼ੀਸ਼ਾ ਟੁੱਟ ਗਿਆ। ਮਾਮੂਲੀ ਗੱਲ ਕੁਝ ਦੇਰ 'ਚ ਹੀ ਝਗੜੇ ਦਾ ਰੂਪ ਧਾਰਨ ਕਰ ਗਈ।
ਦੋਹਾਂ ਪੱਖਾਂ ਦੇ ਲੋਕ ਹੋਏ ਜ਼ਖ਼ਮੀ
ਕੱਚ ਟੁੱਟਣ ਮਗਰੋਂ ਸਤਬੀਰ ਨੇ ਗੁਆਂਢੀ ਰਣਧੀਰ ਦੇ ਪਰਿਵਾਰ ਨੂੰ ਸ਼ਿਕਾਇਤ ਕੀਤੀ। ਮਾਮਲਾ ਸੁਲਝਣ ਦੀ ਬਜਾਏ ਦੋਵੇਂ ਪੱਖ ਆਪਸ ਵਿਚ ਭਿੜ ਗਏ। ਦੋਹਾਂ ਪਾਸਿਓਂ ਲਾਠੀ-ਡੰਡੇ ਚੱਲੇ, ਜਿਸ ਵਿਚ ਕਈ ਲੋਕ ਜ਼ਖ਼ਮੀ ਹੋਏ ਹਨ। ਇਹ ਮਾਮਲਾ ਪੁਲਸ ਥਾਣੇ ਪੁੱਜਾ। ਥਾਣਾ ਮੁਖੀ ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਵਿਆਹ 'ਚ ਕਿਸੇ ਤਰ੍ਹਾਂ ਦਾ ਖਲਲ ਨਹੀਂ ਪੈਣ ਦਿੱਤਾ ਜਾਵੇਗਾ, ਜੋ ਵੀ ਖਲਲ ਪਾਉਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਕਿਸੇ ਵੀ ਸੂਰਤ 'ਚ ਬਖਸ਼ਿਆ ਨਹੀਂ ਜਾਵੇਗਾ।
ਖੜਗੇ ਦੀ ਨਵੀਂ ਟੀਮ ਛੇਤੀ, 70 ਫੀਸਦੀ ਅਹੁਦੇਦਾਰਾਂ ਤੋਂ ਨਾਖੁਸ਼
NEXT STORY