ਇਲਾਹਾਬਾਦ- ਇਲਾਹਾਬਾਦ 'ਚ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਸ਼ਕ ਅੰਨ੍ਹਾ ਹੁੰਦਾ ਹੈ। ਜਿਸ ਕਾਰਨ ਇਨਸਾਨ ਕੀ ਤੋਂ ਕੀ ਕਰ ਬੈਠਦਾ ਹੈ, ਇਸ ਬਾਰੇ ਉਸ ਨੂੰ ਜਾਣਕਾਰੀ ਨਹੀਂ ਹੁੰਦੀ। ਇਲਾਹਾਬਾਦ ਦੇ ਸ਼ਿਵਕੁੱਟੀ ਵਿਚ ਮਹਾਵੀਰਪੁਰੀ ਕਾਲੋਨੀ ਕੋਲ ਬੁੱਧਵਾਰ ਦੀ ਸਵੇਰ ਨੂੰ ਰੇਲਵੇ ਲਾਈਨ 'ਤੇ ਇਕ ਲੜਕੇ-ਲੜਕੀ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਕੋਲੋਂ ਮੋਬਾਈਲ ਫੋਨ ਤੇ ਕੁਝ ਕਾਗਜਾਤ ਬਰਾਮਦ ਕੀਤੇ। ਸ਼ਨਾਖਤ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਖਬਰ ਦਿੱਤੀ ਗਈ। ਪੁਲਸ ਮੁਤਾਬਕ ਪ੍ਰੇਮੀ ਜੋੜਾ ਰਿਸ਼ਤੇ 'ਚ ਚਚੇਰੇ ਭਰਾ-ਭੈਣ ਸਨ।
ਇੱਥੋਂ ਦੇ ਇਕ ਪਿੰਡ ਦਾ ਰਹਿਣ ਵਾਲਾ 18 ਸਾਲ ਦਾ ਸੁਰੇਸ਼ ਕਟੜਾ ਇਲਾਕੇ ਵਿਚ ਰਹਿ ਕੇ ਪ੍ਰੀਖਿਆ ਦੀ ਤਿਆਰੀ ਕਰਦਾ ਸੀ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਸੁਰੇਸ਼ ਦੋ ਭਰਾਵਾਂ ਵਿਚ ਵੱਡਾ ਸੀ। ਉਹ ਫੈਜਾਬਾਦ ਤੋਂ ਬੀ. ਏ. ਕਰ ਰਿਹਾ ਸੀ। ਗੁਆਂਢ 'ਚ ਰਹਿਣ ਵਾਲੀ ਚਚੇਰੀ ਭੈਣ ਸੀਮਾ (ਦੋਹਾਂ ਦੇ ਕਾਲਪਨਿਕ ਨਾਂ) ਉਸ ਨਾਲ ਉਮਰ ਤੋਂ ਲਗਭਗ 4 ਸਾਲ ਵੱਡੀ ਸੀ।
ਸੀਮਾ ਤਿੰਨ ਭਰਾਵਾਂ ਦੀ ਇਕ ਇਕਲੌਤੀ ਭੈਣ ਸੀ। ਸੁਰੇਸ਼ ਅਤੇ ਸੀਮਾ ਦਰਮਿਆਨ ਕੁਝ ਸਮੇਂ ਤੋਂ ਪ੍ਰੇਮ ਸੰਬੰਧ ਸਨ। ਜਦੋਂ ਇਹ ਗੱਲ ਪਰਿਵਾਰ ਵਾਲਿਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਇਨ੍ਹਾਂ ਦੋਹਾਂ ਦੇ ਮਿਲਣ 'ਤੇ ਪਾਬੰਦੀ ਲਾ ਦਿੱਤੀ। ਜਿਸ ਤੋਂ ਬਾਅਦ ਦੋਹਾਂ ਨੇ ਖੁਦਕੁਸ਼ੀ ਦਾ ਮਨ ਬਣਾਇਆ। ਸੀਮਾ ਘਰ ਤੋਂ ਸਵੇਰੇ ਕਾਲਜ ਜਾਣ ਲਈ ਨਿਕਲੀ ਸੀ, ਜਦੋਂ ਕਿ ਸੁਰੇਸ਼ ਇਕ ਕਾਲਜ 'ਚ ਦਾਖਲਾ ਲੈਣ ਦੀ ਗੱਲ ਕਹਿ ਕੇ ਨਿਕਲਿਆ ਸੀ। ਦੋਹਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਪੋਸਟਮਾਰਟਮ ਤੋਂ ਬਾਅਦ ਦੋਹਾਂ ਦੀਆਂ ਲਾਸ਼ਾਂ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਸਤਨਾਮ ਤੋਂ ਵੀ ਲੰਬਾ ਹੈ ਇਹ ਖਿਡਾਰੀ, ਕੱਦ ਜਾਣ ਕੇ ਤੁਸੀਂ ਵੀ ਹੋਵੋਗੇ ਹੈਰਾਨ (ਤਸਵੀਰਾਂ)
NEXT STORY