ਨਵੀਂ ਦਿੱਲੀ (ਏਜੰਸੀ)- ਦਿੱਲੀ ਪੁਲਸ ਅਨੁਸਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦੇ ਤਿਹਾੜ ਜੇਲ੍ਹ 'ਚ ਮਾਰੇ ਜਾਣ ਦੇ ਕੁਝ ਦਿਨਾਂ ਬਾਅਦ, ਉਸ ਦੇ ਇਕ ਸਹਿਯੋਗੀ ਦੇ ਭਰਾ ਨੇ ਵੀਰਵਾਰ ਦੇਰ ਰਾਤ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬੰਟੀ ਵਜੋਂ ਹੋਈ ਹੈ। ਪੁਲਸ ਨੇ ਕਿਹਾ ਕਿ ਮ੍ਰਿਤਕ ਦਾ ਵੱਡਾ ਭਰਾ ਸੋਨੂੰ (31) ਪਿਛਲੇ 6 ਸਾਲਾਂ ਤੋਂ ਜੇਲ੍ਹ 'ਚ ਹੈ ਅਤੇ ਟਿੱਲੂ ਗਿਰੋਹ ਨਾਲ ਜੁੜਿਆ ਹੋਇਆ ਹੈ। ਦਿੱਲੀ ਪੁਲਸ ਅਨੁਸਾਰ ਉਨ੍ਹਾਂ ਦੀ ਘਟਨਾ ਦੀ ਜਾਣਕਾਰੀ ਸ਼ੁੱਕਰਵਾਰ ਤੜਕੇ 12.50 ਵਜੇ ਮਿਲੀ। ਪੁਲਸ ਨੇ ਕਿਹਾ,''ਐੱਸ.ਆਰ.ਐੱਚ.ਸੀ. ਹਸਪਤਾਲ ਨਰੇਲਾ ਤੋਂ ਪੀ.ਐੱਸ. ਅਲੀਪੁਰ 'ਚ ਸੂਚਨਾ ਮਿਲੀ ਕਿ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ।''
ਇਹ ਵੀ ਪੜ੍ਹੋ : ਤਿਹਾੜ ਜੇਲ੍ਹ ਦੇ 90 ਤੋਂ ਵੱਧ ਅਧਿਕਾਰੀਆਂ ਦੇ ਤਬਾਦਲੇ, ਗੈਂਗਸਟਰ ਟਿੱਲੂ ਦੇ ਕਤਲ ਤੋਂ ਬਾਅਦ ਦਿੱਲੀ ਸਰਕਾਰ ਦੀ ਕਾਰਵਾਈ
ਦਿੱਲੀ ਪੁਲਸ ਦੇ ਸੂਤਰਾਂ ਅਨੁਸਾਰ, ਟਿੱਲੂ ਦੇ ਕਤਲ ਦੇ ਬਾਅਦ ਤੋਂ ਬੰਟੀ ਕਾਫ਼ੀ ਬੀਮਾਰ ਅਤੇ ਪਰੇਸ਼ਾਨ ਸੀ। ਮ੍ਰਿਤਕ ਤਿੰਨ ਮੰਜ਼ਿਲਾ ਇਮਾਰਤ 'ਚ ਆਪਣੇ ਮਾਤਾ-ਪਿਤਾ, ਪਤਨੀ ਅਤੇ 2 ਬੱਚਿਆਂ ਨਾਲ ਰਹਿੰਦਾ ਸੀ। ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਵੀਰਵਾਰ ਨੂੰ ਬੰਟੀ ਨੇ ਪਰਿਵਾਰ ਵਾਲਿਆਂ 2-3 ਮਿੰਟ ਗੱਲ ਕੀਤੀ ਅਤੇ ਫਿਰ ਦੂਜੀ ਮੰਜ਼ਿਲ 'ਤੇ ਆਪਣੇ ਕਮਰੇ 'ਚ ਚੱਲਾ ਗਿਆ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਜਦੋਂ ਪਰਿਵਾਰ ਵਾਲੇ ਬੰਟੀ ਦੇ ਕਮਰੇ 'ਚ ਪਹੁੰਚੇ ਤਾਂ ਉਹ ਖੂਨ ਨਾਲ ਲੱਥਪੱਤ ਪਿਆ ਸੀ। ਉਸ ਨੂੰ ਐੱਸ.ਆਰ.ਐੱਚ.ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।'' ਕ੍ਰਾਈਮ ਟੀਮ ਨੇ ਮ੍ਰਿਤਕ ਦੇ ਕਮਰੇ ਦੀ ਜਾਂਚ ਕੀਤੀ ਅਤੇ ਕ੍ਰਾਈਮ ਸੀਨ ਤੋਂ ਇਕ ਖ਼ਾਲੀ ਕਾਰਤੂਸ ਅਤੇ ਇਕ ਜ਼ਿੰਦਾ ਕਾਰਤੂਸ ਨਾਲ 9 ਐੱਮ.ਐੱਮ. ਦਾ ਪਿਸਟਲ ਬਰਾਮਦ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਦਾ ਕੋਈ ਅਪਰਾਧਕ ਇਤਿਹਾਸ ਨਹੀਂ ਹੈ ਅਤੇ ਉਹ ਖੇਤੀ ਦਾ ਕੰਮ ਕਰਦਾ ਹੈ। ਪੁਲਸ ਨੇ ਕਿਹਾ,''ਮ੍ਰਿਤਕ ਦਾ ਵੱਡਾ ਭਰਾ ਅਮਿਤ ਉਰਫ਼ ਸੋਨੂੰ (31) ਪਿਛਲੇ 6 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ ਅਤੇ ਟਿੱਲੂ ਗਿਰੋਹ ਨਾਲ ਜੁੜਿਆ ਹੋਇਆ ਹੈ। ਮ੍ਰਿਤਕ ਦਾ ਇਕ ਹੋਰ ਵੱਡਾ ਮੋਨੂੰ (27) ਜਨਵਰੀ 'ਚ ਹਾਲ ਹੀ 'ਚ ਜੇਲ੍ਹ ਤੋਂ ਬਾਹਰ ਆਇਆ ਹੈ।'' ਮਾਮਲੇ ਦੀ ਅੱਗੇ ਦੀ ਜਾਂਚ ਚੱਲ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਆਸਟ੍ਰੇਲੀਆ ਦੀ ਬਲੈਕਟਾਊਨ ਸਿਟੀ ਕੌਂਸਲ ਵਲੋਂ ਖ਼ਾਲਿਸਤਾਨ ਰੈਫਰੈਂਡਮ ਪ੍ਰੋਗਰਾਮ ਰੱਦ, RP ਸਿੰਘ ਨੇ ਕੀਤਾ ਸੁਆਗਤ
NEXT STORY