ਨਵੀਂ ਦਿੱਲੀ (ਏਜੰਸੀ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਆਰ.ਪੀ. ਸਿੰਘ ਨੇ ਸਿਡਨੀ 'ਚ ਖਾਲਿਸਤਾਨ ਰੈਫਰੈਂਡਮ ਪ੍ਰੋਗਰਾਮ 'ਤੇ ਪਾੰਬਦੀ ਲਗਾਉਣ ਦੇ ਬਲੈਕਟਾਊਨ ਸਿਟੀ ਕਾਊਂਸਿਲ ਦੇ ਫ਼ੈਸਲੇ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਸਟ੍ਰੇਲੀਆ ਦੀਆਂ ਹੋਰ ਨਗਰ ਪ੍ਰੀਸ਼ਦਾਂ ਵੀ ਇਸ ਦੀ ਪਾਲਣਾ ਕਰਨਗੀਆਂ। ਆਰ.ਪੀ. ਸਿੰਘ ਨੇ ਕਿਹਾ,''ਮੈਂ ਖ਼ਾਲਿਸਤਾਨ ਜਨਮਤ ਸੰਗ੍ਰਹਿ ਪ੍ਰੋਗਰਾਮ 'ਤੇ ਪਾਬੰਦੀ ਲਗਾਉਣ ਦੇ ਬਲੈਕਟਾਊਨ ਨਗਰ ਪ੍ਰੀਸ਼, ਸਿਡਨੀ ਦੇ ਫ਼ੈਸਲੇ ਦਾ ਸੁਆਗਤ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਆਸਟ੍ਰੇਲੀਆ ਦੀਆਂ ਹੋਰ ਨਗਰ ਪ੍ਰੀਸ਼ਦਾਂ ਵੀ ਇਸ ਦੀ ਪਾਲਣਾ ਕਰਨਗੀਆਂ। ਉਮੀਦ ਕਰਦਾ ਹਾਂ ਕਿ ਆਸਟ੍ਰੇਲੀਆ ਸਰਕਾਰ ਸਿੱਖ ਫਾਰ ਜਸਟਿਸ ਦੇ ਵਿੱਤ ਪੋਸ਼ਣ ਦੇ ਸਰੋਤ ਦੀ ਵੀ ਜਾਂਚ ਕਰੇਗਾ। ਜਿਸ ਨੇ ਲਿਮਟਿਡ ਕੰਪਨੀ 'ਚ ਆਸਟ੍ਰੇਲੀਆ 'ਚ ਖ਼ੁਦ ਨੂੰ ਪ੍ਰਾਈਵੇਟ ਰੂਪ 'ਚ ਰਜਿਸਟਰਡ ਕਰਵਾਇਆ ਹੈ।''
ਦੱਸਣਯੋਗ ਹੈ ਕਿ ਸਿਡਨੀ 'ਚ ਪ੍ਰਸਤਾਵਿਤ ਸਿੱਖ ਫਾਰ ਜਸਟਿਸ ਦੇ ਪ੍ਰਚਾਰ ਰੈਫਰੈਂਡਮ ਪ੍ਰੋਗਰਾਮ ਵਲੋਂ ਧਮਕੀਆਂ ਬਾਰੇ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਬਲੈਕਟਾਊਨ ਸਿਟੀ ਕਾਊਂਸਿਲ ਨੇ ਇਸ ਪ੍ਰੋਗਰਾਮ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰਚਾਰ ਪ੍ਰੋਗਰਾਮ ਬਲੈਕਟਾਊਨ ਲੀਜਰ ਸੈਂਟਰ ਸਟੈਨਹੋਪ 'ਚ ਆਯੋਜਿਤ ਕੀਤਾ ਜਾਣਾ ਸੀ, ਹਾਲਾਂਕਿ ਨਵੇਂ ਵਿਕਾਸ 'ਚ ਸੁਰੱਖਿਆ ਏਜੰਸੀਆਂ ਦੀ ਸਲਾਹ ਤੋਂ ਬਾਅਦ ਇਹ ਬੁਕਿੰਗ ਰੱਦ ਕਰ ਦਿੱਤੀ ਗਈ ਹੈ। ਬਲੈਕਟਾਊਨ ਸਿਟੀ ਕਾਊਂਸਿਲ ਦੇ ਇਕ ਬੁਲਾਰੇ ਨੇ ਆਸਟ੍ਰਲੀਆ ਟੁਡੇ ਨੂੰ ਇਸ ਬਾਰੇ ਦੱਸਿਆ। ਉਨ੍ਹਾਂ ਕਿਹਾ,''ਕੌਂਸਲ ਦਾ ਫ਼ੈਸਲਾ ਕਿਸੇ ਵੀ ਤਰ੍ਹਾਂ ਨਾਲ ਭਾਰਤ ਜਾਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਨਾਲ ਸੰਬੰਧਤ ਕਿਸੇ ਵੀ ਰਾਜਨੀਤਕ ਸਥਿਤੀ ਦਾ ਸਮਰਥਨ ਜਾਂ ਆਲੋਚਨਾ ਨਹੀਂ ਹੈ ਅਤੇ ਕਿਸੇ ਵਿਸ਼ੇਸ਼ ਰਾਜਨੀਤਕ ਸਥਿਤੀ ਦੇ ਸਮਰਥਨ ਵਜੋਂ ਇਸ ਦਾ ਪ੍ਰਤੀਨਿਧੀਤੱਵ ਨਹੀਂ ਕੀਤਾ ਜਾਣਾ ਚਾਹੀਦਾ।''
ਅੱਤਵਾਦ ਫੰਡਿੰਗ ਮਾਮਲਾ : NIA ਨੇ ਕਸ਼ਮੀਰ ’ਚ 12 ਟਿਕਾਣਿਆਂ ’ਤੇ ਕੀਤੀ ਛਾਪੇਮਾਰੀ
NEXT STORY