ਜੰਮੂ (ਵਾਰਤਾ)— ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ ਚੌਕਸ ਜਵਾਨਾਂ ਨੇ ਸੋਮਵਾਰ ਯਾਨੀ ਕਿ ਅੱਜ ਤੜਕੇ ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ ’ਚ ਇਕ ਪਾਕਿਸਤਾਨੀ ਘੁਸਪੈਠੀਆ ਨੂੰ ਮਾਰ ਦਿੱਤਾ। ਬੀ. ਐੱਸ. ਐੱਫ. ਦੇ ਸੂਤਰਾਂ ਨੇ ਦੱਸਿਆ ਕਿ ਜਵਾਨਾਂ ਨੇ ਪਾਕਿਸਤਾਨ ਵਲੋਂ ਇਕ ਵਿਅਕਤੀ ਅੱਜ ਸਵੇਰੇ ਅਰਨੀਆ ਵਿਚ ਭੁਲੇ ਚਾਕ ਪੋਸਟ ਦੇ ਨੇੜੇ ਬਾੜ ਵੱਲ ਆ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਜਵਾਨਾਂ ਨੇ ਘੁਸਪੈਠੀਏ ਨੂੰ ਮਾਰ ਡਿਗਾਇਆ।
ਸੂਤਰਾਂ ਨੇ ਕਿਹਾ ਕਿ ਘੁਸਪੈਠੀਏ ਦੀ ਲਾਸ਼ ਅਜੇ ਵੀ ਕੌਮਾਂਤਰੀ ਸਰਹੱਦ ’ਤੇ ਪਈ ਹੋਈ ਹੈ। ਜ਼ਿਕਰਯੋਗ ਹੈ ਕਿ ਬੀ. ਐੱਸ. ਐੱਫ. ਦੇ ਜਵਾਨਾਂ ਨੇ ਬੀਤੇ ਮਹੀਨੇ ਰਣਬੀਰ ਸਿੰਘ ਪੁਰਾ ਸੈਕਟਰ ਵਿਚ ਅੱਲਾਮਯ ਦੇ ਕੋਠੇ ਸਰਹੱਦ ਚੌਕੀ ਕੋਲ ਇਕ ਮਹਿਲਾ ਘੁਸਪੈਠੀਏ ਨੂੰ ਮਾਰ ਡਿਗਾਇਆ ਸੀ। ਸਰਹੱਦ ਕੋਲ ਜੰਮੂ ਦੇ ਮੈਦਾਨੀ ਇਲਾਕਿਆਂ ਵਿਚ ਸੰਘਣੀ ਧੁੰਦ ਦਰਮਿਆਨ ਸਰੱਹਦ ਪਾਰ ਤੋਂ ਹਰ ਤਰ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਅਸਫ਼ਲ ਕਰਨ ਲਈ ਬੀ. ਐੱਸ. ਐੱਫ. ਦੇ ਜਵਾਨ ਅਲਰਟ ’ਤੇ ਹਨ।
2 ਕਸ਼ਮੀਰੀ ਲੜਕੀਆਂ ਨੇ ਰਾਸ਼ਟਰੀ ਪੇਨਕ ਮਿਲਤ ਚੈਂਪੀਅਨਸ਼ਿਪ 'ਚ ਸੋਨ ਤੇ ਕਾਂਸੀ ਜਿੱਤ ਕੇ ਘਾਟੀ ਦਾ ਨਾਂ ਰੌਸ਼ਨ ਕੀਤਾ
NEXT STORY