ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੀਆਂ ਨੌਂ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਦੇ ਮੱਦੇਨਜ਼ਰ ਅੱਠ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਬਸਪਾ ਦੇ ਕੌਮੀ ਜਨਰਲ ਸਕੱਤਰ ਮੇਵਾਲਾਲ ਗੌਤਮ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਅਨੁਸਾਰ ਪਾਰਟੀ ਨੇ ਕਟੇਹਾਰੀ (ਅੰਬੇਦਕਰ ਨਗਰ) ਸੀਟ ਤੋਂ ਅਮਿਤ ਵਰਮਾ, ਫੂਲਪੁਰ (ਪ੍ਰਯਾਗਰਾਜ) ਸੀਟ ਤੋਂ ਜਤਿੰਦਰ ਕੁਮਾਰ ਸਿੰਘ, ਮੀਰਾਪੁਰ (ਮੁਜ਼ੱਫਰਨਗਰ) ਸੀਟ ਤੋਂ ਸ਼ਾਹ ਨਾਜ਼ਰ ਅਤੇ ਸਿਸਾਮਾਊ (ਕਾਨਪੁਰ ਨਗਰ) ਸੀਟ ਤੋਂ ਵਰਿੰਦਰ ਕੁਮਾਰ ਸ਼ੁਕਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੂਚੀ ਮੁਤਾਬਕ ਇਨ੍ਹਾਂ ਸੀਟਾਂ ਤੋਂ ਇਲਾਵਾ ਪਾਰਟੀ ਨੇ ਕਰਹਾਲ (ਮੈਨਪੁਰੀ) ਤੋਂ ਅਵਨੀਸ਼ ਕੁਮਾਰ ਸ਼ਾਕਿਆ, ਕੁੰਦਰਕੀ (ਮੁਰਾਦਾਬਾਦ) ਤੋਂ ਰਫਤ ਉੱਲਾ, ਗਾਜ਼ੀਆਬਾਦ ਤੋਂ ਪਰਮਾਨੰਦ ਗਰਗ ਅਤੇ ਮਾਝਵਾਨ (ਮਿਰਜ਼ਾਪੁਰ) ਤੋਂ ਦੀਪਕ ਤਿਵਾੜੀ ਨੂੰ ਉਮੀਦਵਾਰ ਬਣਾਇਆ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਟਾਇਰ ਫਟਣ ਕਾਰਣ ਪਲਟੀ ਕਾਰ, ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੀਆਂ 9 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ 13 ਨਵੰਬਰ ਨੂੰ ਹੋਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਰਾਜ ਵਿਚ ਜਿਨ੍ਹਾਂ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿਚ ਕਟੇਹਾਰੀ (ਅੰਬੇਦਕਰ ਨਗਰ), ਕਰਹਾਲ (ਮੈਨਪੁਰੀ), ਮੀਰਾਪੁਰ (ਮੁਜ਼ੱਫਰਨਗਰ), ਗਾਜ਼ੀਆਬਾਦ, ਮਝਵਾਂ (ਮਿਰਜ਼ਾਪੁਰ), ਸਿਸਾਮਊ (ਕਾਨਪੁਰ ਸ਼ਹਿਰ), ਖੈਰ (ਅਲੀਗੜ੍ਹ), ਫੂਲਪੁਰ ( ਪ੍ਰਯਾਗਰਾਜ) ਅਤੇ ਕੁੰਡਰਕੀ (ਮੁਰਾਦਾਬਾਦ) ਸ਼ਾਮਲ ਹਨ। ਇਸ ਸਾਲ ਆਮ ਚੋਣਾਂ ਤੋਂ ਬਾਅਦ ਸਿਸਾਮਾਊ ਤੋਂ ਇਲਾਵਾ ਸਾਰੇ ਹਲਕਿਆਂ ਦੇ ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ ਸਨ। ਇਹ ਸਾਰੇ ਵਿਧਾਇਕ ਲੋਕ ਸਭਾ ਲਈ ਚੁਣੇ ਗਏ ਹਨ। ਸਿਸਾਮਊ ਸੀਟ ਦੇ ਵਿਧਾਇਕ ਇਰਫਾਨ ਸੋਲੰਕੀ ਨੂੰ ਅਪਰਾਧਿਕ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਕਾਰਨ ਵਿਧਾਨ ਸਭਾ ਦੀ ਮੈਂਬਰਸ਼ਿਪ ਗੁਆਉਣੀ ਪਈ ਸੀ, ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਹੈ।
ਇਹ ਵੀ ਪੜ੍ਹੋ - ਅਯੁੱਧਿਆ 'ਚ ਇਸ ਵਾਰ ਦਾ ਦੀਪ ਉਤਸਵ ਹੋਵੇਗਾ ਬਹੁਤ ਖ਼ਾਸ, ਬਣਨਗੇ ਵਿਸ਼ਵ ਰਿਕਾਰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
AAP ਦਾ ਭਾਜਪਾ 'ਤੇ ਦੋਸ਼, ਕਿਹਾ-ਬਿਹਾਰ-ਉੱਤਰ ਪ੍ਰਦੇਸ਼ ਦੇ ਲੋਕਾਂ ਦਾ ਕਰਦੀ ਹੈ ਅਪਮਾਨ
NEXT STORY