ਨਵੀਂ ਦਿੱਲੀ—ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਗਠਜੋੜ ਨੂੰ ਲੈ ਕੇ ਮਾਇਆਵਤੀ ਨੇ ਵੱਡਾ ਐਲਾਨ ਕਰ ਦਿੱਤਾ ਹੈ। ਟਵਿੱਟਰ 'ਤੇ ਮਾਇਆਵਤੀ ਨੇ ਲਿਖਿਆ ਹੈ ਕਿ ਪਾਰਟੀ ਅਤੇ ਮੂਵਮੈਂਟ ਦੇ ਹਿਤ 'ਚ ਹੁਣ ਬਸਪਾ ਅੱਗੇ ਹੋਣ ਵਾਲੀਆਂ ਸਾਰੀਆਂ ਛੋਟੀਆਂ-ਵੱਡੀਆਂ ਚੋਣਾਂ ਇੱਕਲੀ ਆਪਣੇ ਦਮ 'ਤੇ ਲੜੇਗੀ। ਮਾਇਆਵਤੀ ਨੇ ਲਿਖਿਆ, ''ਬਸਪਾ ਦੀ ਆਲ ਇੰਡੀਆ ਬੈਠਕ ਕੱਲ ਲਖਨਊ 'ਚ ਢਾਈ ਘੰਟੇ ਤੱਕ ਚੱਲੀ। ਇਸ ਤੋਂ ਬਾਅਦ ਸੂਬੇ ਅਨੁਸਾਰ ਬੈਠਕਾਂ ਦਾ ਦੌਰ ਦੇਰ ਰਾਤ ਤੱਕ ਚੱਲਦਾ ਰਿਹਾ, ਜਿਸ 'ਚ ਮੀਡੀਆ ਨਹੀਂ ਸੀ। ਫਿਰ ਵੀ ਬਸਪਾ ਮੁਖੀ ਦੇ ਬਾਰੇ 'ਚ ਜੋ ਗੱਲਾਂ ਮੀਡੀਆ 'ਚ ਫਲੈਸ਼ ਹੋਈਆਂ ਹਨ, ਉਹ ਪੂਰੀ ਤਰ੍ਹਾਂ ਸਹੀ ਨਹੀਂ ਹਨ ਪਰ ਇਸ ਬਾਰੇ 'ਚ ਪੈੱਸਨੋਟ ਵੀ ਜਾਰੀ ਕੀਤਾ ਗਿਆ ਸੀ।''

ਗਠਜੋੜ ਦਾ ਜ਼ਿਕਰ ਕਰਦੇ ਹੋਏ ਮਾਇਆਵਤੀ ਨੇ ਲਿਖਿਆ, ''ਵੈਸੇ ਵੀ ਜਗਜ਼ਾਹਿਰ ਹੈ ਕਿ ਸਪਾ ਨਾਲ ਪੁਰਾਣੇ ਗਿਲੇ ਸ਼ਿਕਵਿਆਂ ਨੂੰ ਭੁਲਾਉਣ ਤੋਂ ਇਲਾਵਾ 2012-2017 'ਚ ਸਪਾ ਸਰਕਾਰ ਦੇ ਬਸਪਾ ਅਤੇ ਦਲਿਤ ਵਿਰੋਧੀ ਫੈਸਲਿਆਂ, ਪ੍ਰਮੋਸ਼ਨ 'ਚ ਰਿਜ਼ਰਵੇਸ਼ਨ ਦੇ ਵਿਰੁੱਧ ਕੰਮਾਂ ਅਤੇ ਵਿਗੜੀ ਕਾਨੂੰਨੀ ਵਿਵਸਥਾ ਆਦਿ ਨੂੰ ਨਿਕਾਰ ਕੇ ਦੇਸ਼ ਅਤੇ ਜਨਹਿਤ 'ਚ ਸਪਾ ਨਾਲ ਗਠਜੋੜ ਧਰਮ ਨੂੰ ਪੂਰੀ ਤਰ੍ਹਾਂ ਨਾਲ ਨਿਭਾਇਆ ਹੈ।''
ਇਸ ਤੋਂ ਬਾਅਦ ਗਠਜੋੜ ਤੋੜਨ ਦਾ ਐਲਾਨ ਕਰਦੇ ਹੋਏ ਮਾਇਆਵਤੀ ਨੇ ਲਿਖਿਆ ਹੈ, ''ਲੋਕ ਸਭਾ ਆਮ ਚੋਣਾਂ ਤੋਂ ਬਾਅਦ ਸਪਾ ਦਾ ਵਿਹਾਰ ਬਸਪਾ ਨੂੰ ਇਹ ਸੋਚਣ 'ਤੇ ਮਜ਼ਬੂਰ ਕਰਦਾ ਹੈ ਕਿ ਅਜਿਹਾ ਕਰਕੇ ਭਾਜਪਾ ਨੂੰ ਅੱਗੇ ਹਰਾ ਪਾਉਣਾ ਸੰਭਵ ਹੋਵੇਗਾ? ਜੋ ਸੰਭਵ ਨਹੀਂ ਹੈ। ਪਾਰਟੀ ਅਤੇ ਮੂਵਮੈਂਟ ਦੇ ਹਿੱਤ 'ਚ ਹੁਣ ਬਸਪਾ ਅੱਗੇ ਹੋਣ ਵਾਲੀਆਂ ਸਾਰੀਆਂ ਛੋਟੀਆਂ-ਵੱਡੀਆਂ ਚੋਣਾਂ ਇਕੱਲੀ ਆਪਣੇ ਦਮ 'ਤੇ ਹੀ ਲੜੇਗੀ ।''
ਰਾਜਸਥਾਨ ਪੰਡਾਲ ਹਾਦਸਾ : ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇ ਸੀ. ਐੱਮ. ਗਹਿਲੋਤ
NEXT STORY